ਮੁੰਬਈ, 18 ਮਈ
ਬੀਐਸਈ ਸੈਂਸੈਕਸ ਵਿਚ ਅੱਜ ਚੰਗਾ ਉਛਾਲ ਦੇਖਣ ਨੂੰ ਮਿਲਿਆ ਤੇ ਇਹ ਪੰਜਾਹ ਹਜ਼ਾਰ ਦਾ ਅੰਕੜਾ ਪਾਰ ਕਰ ਗਿਆ। ਸਵੇਰੇ ਮਾਰਕੀਟ ਖੁੱਲ੍ਹਣ ਸਾਰ ਸੈਂਸੈਕਸ ਦੇ ਸਾਰੇ ਸ਼ੇਅਰ ਹਰੇ ਰੰਗ ਵਿਚ ਖੁੱਲ੍ਹੇ। ਸਵੇਰ ਇਸ ਵਿਚ 612 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਜੋ ਦੁਪਹਿਰ ਦੇ ਇਕ ਵਜੇ ਤਕ 635 ਅੰਕ ਵਧ ਚੁੱਕਾ ਸੀ।-ਆਈਏਐਨਐਸ