ਮੁੰਬਈ, 21 ਅਕਤੂਬਰ
ਐੱਸਬੀਆਈ ਨੇ ਗਾਹਕਾਂ ਨੂੰ ਮਕਾਨ ਕਰਜ਼ਿਆਂ ਉਪਰ ਵਿਆਜ ਦਰਾਂ ’ਤੇ 0.25 ਫ਼ੀਸਦ ਦੀ ਰਿਆਇਤ ਦਾ ਐਲਾਨ ਕੀਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਵੱਲੋਂ ਗਾਹਕਾਂ ਨੂੰ ਉਨ੍ਹਾਂ ਦੇ ਸਬਿਿਲ ਸਕੋਰ ਦੇ ਅਧਾਰ ’ਤੇ ‘ਯੋਨੋ’ ਰਾਹੀਂ ਅਰਜ਼ੀ ਦੇਣ ’ਤੇ 75 ਲੱਖ ਰੁਪਏ ਤੋਂ ਵੱਧ ਦੇ ਮਕਾਨ ਕਰਜ਼ੇ ’ਤੇ 0.25 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ।