ਬਲਜੀਤ ਸਿੰਘ
ਸਰਦੂਲਗੜ੍ਹ, 13 ਨਵੰਬਰ
ਪੰਜਾਬ ਦੇ ਸਮੂਹ ਪ੍ਰਾਈਵੇਟ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ’ਚ ਚੱਲਦੀਆਂ ਵੈਨਾਂ ਅਤੇ ਬੱਸਾਂ ਦੇ ਚਾਲਕਾਂ ਤੇ ਮਾਲਕਾਂ ਵੱਲੋਂ ਅੱਜ ਮੁੱਖ ਸੜਕਾਂ ਕਿਨਾਰੇ ਸਕੂਲ ਵਾਹਨਾਂ ਦਾ ਚੱਕਾ ਰੋਕ ਕੇ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤਾ ਗਿਆ। ਸਕੂਲ ਕਾਲਜ ਜਥੇਬੰਦੀ ਫੈਡਰੇਸ਼ਨ, ਰਾਸਾ ਅਤੇ ਪੀਪੀਆਸਓ ਦੇ ਸੱਦੇ ’ਤੇ ਕੀਤੇ ਗਏ ਇਸ ਨਿਵੇਕਲ ਵਿਰੋਧ ਪ੍ਰਦਰਸ਼ਨ ਕਾਰਨ ਸਾਰੀਆਂ ਸੜਕਾਂ ਕੇਸਰੀ ਰੰਗ ਵਿੱਚ ਰੰਗੀਆਂ ਗਈਆਂ। ਵੈਨ ਚਾਲਕ ਤੇ ਮਾਲਕ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਗੁਆਂਢੀ ਰਾਜਾਂ ਵਾਂਗ ਪੰਜਾਬ ਦੀਆਂ ਸਕੂਲ ਕਾਲਜ ਵੈਨਾਂ ਨੂੰ ਵੀ ਟੈਕਸ ਮੁਕਤ ਕੀਤਾ ਜਾਵੇ।