ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ’ਚ ਵਾਧਾ

ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ’ਚ ਵਾਧਾ

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ 8ਵੇਂ ਦਿਨ ਵਾਧੇ ਕਾਰਨ ਰਾਜਸਥਾਨ ’ਚ ਪੈਟਰੋਲ ਦੀ ਕੀਮਤ 99.87 ਰੁਪਏ ਪ੍ਰਤੀ ਲਿਟਰ ਹੋ ਗਈ, ਜੋ ਪੂਰੇ ਦੇਸ਼ ’ਚ ਲੱਗਪਗ ਸਭ ਤੋਂ ਵੱਧ ਹੈ।ਪੈਟਰੋਲ ਕੰਪਨੀਆਂ ਵੱਲੋਂ ਤੇਲ ਕੀਮਤਾਂ ਸਬੰਧੀ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕ੍ਰਮਵਾਰ 30 ਅਤੇ 35 ਪ੍ਰੈਸੇ ਪ੍ਰਤੀ ਲਿਟਰ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੇਲ ਕੰਪਨੀਆਂ ਨੇ ਰਸੋਈ ਗੈਸ (ਐੱਲਪੀਜੀ) ਦੀ ਕੀਮਤ ’ਚ 50 ਰੁਪਏ ਪ੍ਰਤੀ ਸਿਲੰਡਰ ਅਤੇ ਜੈੱਟ ਫਿਊਲ (ਏਟੀਐੱਫ) ਦੀ ਕੀਮਤ ’ਚ ਵੀ 3.6 ਫ਼ੀਸਦੀ ਵਾਧਾ ਕੀਤਾ ਹੈ। ਕੌਮੀ ਰਾਜਧਾਨੀ ਦਿੱਲੀ ’ਚ 14.2 ਕਿੱਲੋ ਦੇ ਸਿਲੰਡਰ ਦੀ ਕੀਮਤ ਹੁਣ 769 ਰੁਪਏ ਹੋ ਗਈ ਹੈ। ਦਿੱਲੀ ਵਿੱਚ ਹੁਣ ਪੈਟਰੋਲ 89.29 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 79.70 ਰੁਪਏ ਪ੍ਰਤੀ ਲਿਟਰ ਜਦਕਿ ਮੁੰਬਈ ’ਚ ਪੈਟਰੋਲ 95.75 ਰੁਪਏ ਅਤੇ ਡੀਜ਼ਲ 86.72 ਰੁਪਏ ਲਿਟਰ ਹੋ ਗਿਆ ਹੈ। ਰਾਜਸਥਾਨ, ਜਿੱਥੇ ਤੇਲ ’ਤੇ ਸਭ ਤੋਂ ਵੱਧ ਵੈਟ ਲੱਗਦਾ ਹੈ, ਵਿੱਚ ਪੈਟਰੋਲ ਦੀ ਕੀਮਤ ਵਧ ਕੇ 99.87 ਰੁਪਏ ਅਤੇ ਡੀਜ਼ਲ ਦੀ ਕੀਮਤ 91.86 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਦੂਜੇ ਪਾਸੇ ਮੁੱਖ ਮੰਤਰੀ ਕੇ. ਸੰਗਮਾ ਨੇ ਦੱਸਿਆ ਕਿ ਮੇਘਾਲਿਆ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ’ਤੇ ਵੈਟ ਪੰਜ ਰੁਪਏ ਘਟਾ ਦਿੱਤਾ ਹੈ। ਇਹ ਫ਼ੈਸਲਾ ਸੂਬੇ ’ਚ ਵਪਾਰਕ ਟਰਾਂਸਪੋਰਟਰਾਂ ਦੀ ਦੂਜੇ ਦਿਨ ਵੀ ਜਾਰੀ ਰਹੀ ਹੜਤਾਲ ਦੇ ਚੱਲਦਿਆਂ ਲਿਆ ਗਿਆ। ਮੇਘਾਲਿਆ ’ਚ ਹੁਣ ਪੈਟਰੋਲ ਦੀ ਰਿਟੇਲ ਕੀਮਤ 85.86 ਰੁਪਏ ਅਤੇ ਡੀਜ਼ਲ ਦੀ ਕੀਮਤ 79.13 ਰੁਪਏ ਪ੍ਰਤੀ ਲਿਟਰ ਹੋਵੇਗੀ। ਸੂਬੇ ’ਚ ਪਹਿਲਾਂ ਇਹ ਕੀਮਤਾਂ ਕ੍ਰਮਵਾਰ 91.26 ਰੁਪਏ ਅਤੇ 86.23 ਰੁਪਏ ਪ੍ਰਤੀ ਲਿਟਰ ਸਨ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All