ਮੁੰਬਈ, 28 ਸਤੰਬਰ
ਭਾਰਤੀ ਰਿਜ਼ਰਵ ਬੈਂਕ ਨੇ ਕੋਰਮ ਪੂਰਾ ਨਾ ਹੋਣ ਕਰਕੇ ਮੁਦਰਾ ਪਾਲਿਸੀ ਕਮੇਟੀ (ਐੱਮਪੀਸੀ) ਦੀ ਮੰਗਲਵਾਰ ਤੋਂ ਹੋਣ ਵਾਲੀ ਤਿੰਨ ਰੋਜ਼ਾ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਚੇਤੇ ਰਹੇ ਕਿ ਐੱਮਪੀਸੀ ਦੀ ਮੀਟਿੰਗ ਦੌਰਾਨ ਵਿਆਜ ਦਰਾਂ ’ਤੇ ਨਜ਼ਰਸਾਨੀ ਮਗਰੋਂ ਇਨ੍ਹਾਂ ਵਿੱਚ ਫੇਰਬਦਲ ਦਾ ਫੈਸਲਾ ਲਿਆ ਜਾਂਦਾ ਹੈ। ਮੌਜੂਦਾ ਸਮੇਂ ਆਜ਼ਾਦ ਮੈਂਬਰ ਦੀ ਨਿਯੁਕਤੀ ਨਾ ਹੋ ਸਕਣ ਕਰਕੇ ਕਮੇਟੀ ਦਾ ਕੋਰਮ ਅਧੂਰਾ ਹੈ। ਆਰਬੀਆਈ ਨੇ ਕਿਹਾ ਕਿ ਮੀਟਿੰਗ ਲਈ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਚੇਤੇ ਰਹੇ ਕਿ ਸਾਲ 2016 ਵਿੱਚ ਵਿਆਜ ਦਰਾਂ ਨਿਰਧਾਰਿਤ ਕਰਨ ਦੀ ਤਾਕਤ ਆਰਬੀਆਈ ਗਵਰਨਰ ਤੋਂ ਲੈ ਕੇ ਛੇ ਮੈਂਬਰੀ ਐੱਮਪੀਸੀ ਨੂੰ ਸੌਂਪ ਦਿੱਤੀ ਗਈ ਸੀ। -ਪੀਟੀਆਈ