ਦੁਬਈ, 17 ਅਕਤੂਬਰ
ਦੁਬਈ ਵਪਾਰ ਮੇਲੇ ਤਹਿਤ ਗਿਟੈਕਸ ਗਲੋਬਲ ਵਿਚ 50 ਤੋਂ ਵੱਧ ਭਾਰਤੀ ਇਲੈਕਟ੍ਰੌਨਿਕਸ ਤੇ ਕੰਪਿਊਟਰ ਸਾਫ਼ਟਵੇਅਰ ਕੰਪਨੀਆਂ ਆਪਣੇ ਉਤਪਾਦਾਂ ਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰ ਰਹੀਆਂ ਹਨ। ਗਿਟੈਕਸ ਸਾਲਾਨਾ ਵਪਾਰ ਮੇਲਾ, ਪ੍ਰਦਰਸ਼ਨੀ ਅਤੇ ਸੰਮੇਲਨ ਹੈ ਜਿਸ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਆਈਟੀ ਸ਼ੋਅ ਵਜੋਂ ਜਾਣਿਆ ਜਾਂਦਾ ਹੈ। ਇਹ ਮੇਲਾ 17 ਅਕਤੂਬਰ ਤੋਂ 21 ਅਕਤੂਬਰ ਤੱਕ ਦੁਬਈ ਵਰਲਡ ਟਰੇਡ ਸੈਂਟਰ ਵਿਚ ਹੋ ਰਿਹਾ ਹੈ।