ਨਵੀਂ ਦਿੱਲੀ, 17 ਅਕਤੂਬਰ
ਅੱਜ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ 35-35 ਪੈਸੇ ਪ੍ਰਤੀ ਲਿਟਰ ਵਾਧਾ ਕੀਤਾ ਗਿਆ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 105.84 ਰੁਪਏ ਅਤੇ ਮੁੰਬਈ ਵਿੱਚ 111.77 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਮੁੰਬਈ ਵਿੱਚ ਡੀਜ਼ਲ ਹੁਣ 102.52 ਰੁਪਏ ਤੇ ਦਿੱਲੀ ਵਿੱਚ 94.57 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਹੁਣ ਵਾਹਨ ਤੇਲ ਦੇ ਭਾਅ ਹਵਾਈ ਜਹਾਜ਼ਾਂ ਵਿੱਚ ਪੈਣ ਵਾਲੇ ਤੇਲ (ਏਟੀਐੱਫ)ਤੋਂ ਇਕ ਤਿਹਾਈ ਜ਼ਿਆਦਾ ਹੋ ਗਏ ਹਨ। ਦਿੱਲੀ ’ਚ ਏਟੀਐੱਫ 79,020.16 ਰੁਪਏ ਪ੍ਰਤੀ ਕਿਲੋ ਭਾਵ 79 ਰੁਪਏ ਪ੍ਰਤੀ ਲਿਟਰ ਹੈ।