ਨਵੀਂ ਦਿੱਲੀ, 20 ਸਤੰਬਰ
ਮਾਰਚ 2020 ਨੂੰ ਖਤਮ ਹੋਈ ਤਿਮਾਹੀ ਵਿਚ ਦੇਸ਼ ਵਿਚ ਇੰਟਰਨੈੱਟ ਵਰਤਣ ਵਾਲਿਆਂ ਦੀ ਗਿਣਤੀ 3.4 ਪ੍ਰਤੀਸ਼ਤ ਵਧ ਕੇ 74.3 ਕਰੋੜ ਹੋ ਗਈ। ਟੈਲੀਕਾਮ ਰੈਗੂਲੇਟਰ ਟ੍ਰਾਈ ਦੁਆਰਾ ਸੈਕਟਰ ਦੇ ਤਿਮਾਹੀ ਪ੍ਰਦਰਸ਼ਨ ਬਾਰੇ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਰਿਲਾਇੰਸ ਜੀਓ ਮਾਰਚ 2020 ਨੂੰ ਖਤਮ ਹੋਈ ਤਿਮਾਹੀ ਵਿੱਚ 52.3 ਫੀਸਦ ਮਾਰਕੀਟ ਹਿੱਸੇਦਾਰੀ ਨਾਲ ਪਹਿਲੇ ਸਥਾਨ ’ਤੇ, ਭਾਰਤੀ ਏਅਰਟੈਲ 23.6 ਫੀਸਦ ਹਿੱਸੇਦਾਰੀ ਨਾਲ ਦੂਜੇ ਸਥਾਨ ’ਤੇ ਅਤੇ ਵੋਡਾਫੋਨ ਆਈਡੀਆ 18.7 ਫੀਸਦ ਨਾਲ ਤੀਜੇ ਸਥਾਨ ’ਤੇ ਰਿਹਾ।