ਨਵੀਂ ਦਿੱਲੀ, 25 ਫਰਵਰੀ
ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਵਿਚ ਮਨਮਾਨੀਆਂ ਤਬਦੀਲੀਆਂ ਅਤੇ ਈ-ਕਾਮਰਸ ਕੰਪਨੀਆਂ ਵੱਲੋਂ ਕਥਿਤ ਤੌਰ ‘ਤੇ ਨਿਯਮਾਂ ਦੀ ਉਲੰਘਣਾ ਦੇ ਵਿਰੁੱਧ ਦੇਸ਼ ਭਰ ਦੇ ਵਪਾਰੀ ਸ਼ੁੱਕਰਵਾਰ 26 ਫਰਵੀ ਨੂੰ ਇਕ ਦਿਨ ਦੀ ਹੜਤਾਲ ਕਰਨਗੇ। ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਸੀਆਈਟੀ) ਨੇ ਬਿਆਨ ਵਿੱਚ ਕਿਹਾ ਕਿ ਦੇਸ਼ ਭਰ ਵਿਚ 40,000 ਤੋਂ ਵੱਧ ਵਪਾਰਕ ਸੰਗਠਨਾਂ ਨਾਲ ਸਬੰਧਤ 8 ਕਰੋੜ ਤੋਂ ਵੱਧ ਵਪਾਰੀ ‘ਭਾਰਤ ਬੰਦ’ ਕਰਨਗੇ।