ਨਵੀਂ ਦਿੱਲੀ, 4 ਅਕਤੂਬਰ
ਮੁਲਤਾਨੀ ਫਾਰਮਾਸਿਊਟਿਕਲ ਦੇ ਪ੍ਰਧਾਨ ਪ੍ਰਦੀਪ ਮੁਲਤਾਨੀ ਨੇ ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਨਵੇਂ ਪ੍ਰਧਾਨ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਪੀਐੱਚਡੀ ਚੈਂਬਰ ਨੇ ਅੱਜ ਇਹ ਜਾਣਕਾਰੀ ਦਿੱਤੀ। ਉਦਯੋਗ ਮੰਡਲ ਨੇ ਕਿਹਾ ਕਿ ਮੁਲਤਾਨੀ ਨੂੰ ਆਯੁਰਵੈਦਿਕ ਤੇ ਯੂਨਾਨੀ ਇਲਾਜ ਖੇਤਰ ਵਿਚ 40 ਸਾਲ ਤੋਂ ਵੱਧ ਦਾ ਤਜਰਬਾ ਹੈ। ਉਨ੍ਹਾਂ ਨੇ ਪੈਰਾਮਾਊਂਟ ਕੇਬਲਜ਼ ਸਮੂਹ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੈ ਅਗਰਵਾਲ ਦਾ ਸਥਾਨ ਲਿਆ ਹੈ। -ਪੀਟੀਆਈ