ਨਵੀਂ ਦਿੱਲੀ: ਐੱਮਜੀ ਮੋਟਰ ਇੰਡੀਆ ਨੇ ਅੱਜ ਧਨਤੇਰਸ ਮੌਕੇ 500 ਤੋਂ ਵੱਧ ਦਰਮਿਆਨੇ ਆਕਾਰ ਦੀ ਐੱਸਯੂਵੀ ਐਸਟਰ ਵੇਚੀ ਹੈ। ਐੱਮਜੀ ਮੋਟਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੇ ਧਨਤੇਰਸ ਦੇ ਸ਼ੁਭ ਦਿਹਾੜੇ ਮੌਕੇ ਗਾਹਕਾਂ ਨੂੰ 500 ਤੋਂ ਵੱਧ ਵਾਹਨਾਂ ਦੀ ਪਹਿਲੀ ਖੇਪ ਭੇਜੀ ਹੈ। ਕੰਪਨੀ ਨੇ ਕਿਹਾ ਕਿ ਉਹ ਦਸੰਬਰ ਤੱਕ ਆਪਣੇ 4000-5000 ਵਾਹਨ ਵੇਚਣ ਦੇ ਸ਼ੁਰੂਆਤੀ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ