ਮੁੰਬਈ, 1 ਜੁਲਾਈ
ਉੱਘੀ ਕੰਪਨੀ ਐੱਚਡੀਐੱਫਸੀ ਲਿਮਟਿਡ ਦਾ ਅੱਜ ਐੱਚਡੀਐੱਫਸੀ ਬੈਂਕ ’ਚ ਰਲੇਵਾਂ ਹੋ ਗਿਆ ਹੈ। ਪਿਛਲੇ ਸਾਲ 4 ਅਪਰੈਲ ਨੂੰ ਇਸ ਰਲੇਵੇਂ ਦਾ ਐਲਾਨ ਕੀਤਾ ਗਿਆ ਸੀ। ਐੱਚਡੀਐੱਫਸੀ ਬੈਂਕ ’ਚ ਮੁੱਖ ਕੰਪਨੀ ਐੱਚਡੀਐੱਫਸੀ ਦੇ ਸਾਰੇ ਚਾਰ ਹਜ਼ਾਰ ਤੋਂ ਵਧ ਮੁਲਾਜ਼ਮਾਂ ਨੂੰ ਖਪਾਉਣ ਦਾ ਅਹਿਦ ਲਿਆ ਗਿਆ ਹੈ। ਇਸ ਦੌਰਾਨ ਐੱਚਡੀਐੱਫਸੀ ਬੈਂਕ ਦੇ ਐੱਮਡੀ ਅਤੇ ਮੁੱਖ ਕਾਰਜਕਾਰੀ ਸ਼ਸ਼ੀਧਰ ਜਗਦੀਸ਼ਨ ਨੇ ਕਿਹਾ ਕਿ ਹਰ ਚਾਰ ਸਾਲਾਂ ’ਚ ਇਕ ਐੱਚਡੀਐੱਫਸੀ ਬੈਂਕ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ। ਬੈਂਕ ਨਾਲ ਅੱਜ ਰਲੇ ਐੱਚਡੀਐੱਫਸੀ ਲਿਮਟਿਡ ਦੇ ਚਾਰ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਲਿਖੇ ਪੱਤਰ ’ਚ ਜਗਦੀਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਭਵਿੱਖ ਰੌਸ਼ਨ ਹੈ। ਰਲੇਵੇਂ ਮਗਰੋਂ ਐੱਚਡੀਐੱਫਸੀ ਬੈਂਕ ਨੇ ਆਪਣੀਆਂ ਸਾਰੀਆਂ 500 ਤੋਂ ਜ਼ਿਆਦਾ ਸ਼ਾਖਾਵਾਂ ਅਤੇ ਐੱਚਡੀਐੱਫਸੀ ਲਿਮਟਿਡ ਦੇ ਦਫ਼ਤਰਾਂ ਦੀ ਨੁਹਾਰ ਬਦਲਣੀ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ