ਮਾਰੂਤੀ ਸੁਜ਼ੂਕੀ ਨੇ ਖ਼ਰਾਬ ਇੰਜਣ ਪੰਪ ਕਾਰਨ ਸਵਾ ਲੱਖ ਤੋਂ ਵੱਧ ਕਾਰਾਂ ਵਾਪਸ ਮੰਗਵਾਈਆਂ

ਮਾਰੂਤੀ ਸੁਜ਼ੂਕੀ ਨੇ ਖ਼ਰਾਬ ਇੰਜਣ ਪੰਪ ਕਾਰਨ ਸਵਾ ਲੱਖ ਤੋਂ ਵੱਧ ਕਾਰਾਂ ਵਾਪਸ ਮੰਗਵਾਈਆਂ

ਨਵੀਂ ਦਿੱਲੀ, 15 ਜੁਲਾਈ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਸ ਨੇ ਖਰਾਬ ਇੰਜਣ ਪੰਪ ਨੂੰ ਚੈੱਕ ਕਰਨ ਅਤੇ ਉਸ ਨੂੰ ਬਦਲਣ ਲਈ 1,34,885 ਵੈਗਨ-ਆਰ ਅਤੇ ਬਲੇਨੋ ਮਾਡਲ ਕਾਰਾਂ ਵਾਪਸ ਮੰਗਵਾਈਆਂ ਹਨ। ਸਟਾਕ ਬਾਜ਼ਾਰ ਨੂੰ ਭੇਜੀ ਗਈ ਜਾਣਕਾਰੀ ਵਿਚ ਐੱਮਐੱਸਆਈ ਨੇ ਕਿਹਾ ਹੈ ਕਿ ਉਹ ਇਹ ਕੰਮ ਸਵੈਇੱਛਤ ਕਰ ਰਿਹਾ ਹੈ। ਕੰਪਨੀ ਨੇ 15 ਨਵੰਬਰ 2018 ਤੋਂ 15 ਅਕਤੂਬਰ 2019 ਦੇ ਵਿਚਕਾਰ ਬਣੀਆਂ ਵੈਗਨ-ਆਰ (ਇਕ ਲਿਟਰ) ਅਤੇ 8 ਜਨਵਰੀ 2019 ਤੋਂ 4 ਨਵੰਬਰ 2019 ਦੇ ਵਿਚਕਾਰ ਬਲੇਨੋ (ਪੈਟਰੋਲ) ਕਾਰਾਂ ਵਾਪਸ ਮੰਗਵਾਈਆਂ ਹਨ। ਕੰਪਨੀ ਨੇ ਕਿਹਾ, “ਕੰਪਨੀ ਦੀ ਇਸ ਵੈਗਨ-ਆਰ ਦੀਆਂ 56,663 ਇਕਾਈਆਂ ਅਤੇ ਬਾਲੇਨੋ ਦੀਆਂ 78,222 ਇਕਾਈਆਂ ਦੇ ਇੰਜਣ ਪੰਪ ਵਿੱਚ ਖਰਾਬੀ ਹੋ ਸਕਦੀ ਹੈ। ਇਨ੍ਹਾਂ ਨੂੰ ਮੁਫ਼ਤ ਬਦਲਿਆ ਜਾਵਗੇਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All