
ਮੁੰਬਈ, 31 ਜਨਵਰੀ
ਮੁੰਬਈ ਪੁਲੀਸ ਨੇ 30 ਜਨਵਰੀ ਨੂੰ ਅਬੂ ਧਾਬੀ ਤੋਂ ਮੁੰਬਈ ਲਈ ਉਡਾਣ ਭਰਨ ਤੋਂ ਤੁਰੰਤ ਬਾਅਦ ਵਿਸਤਾਰਾ ਏਅਰਲਾਈਨ ਦੀ ਉਡਾਣ ਵਿੱਚ ਕਥਿਤ ਤੌਰ 'ਤੇ ਹੰਗਾਮਾ ਕਰਨ ਲਈ ਇਤਾਲਵੀ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ। ਪਾਓਲਾ ਪੇਰੂਸੀਓ ਨੂੰ ਸੋਮਵਾਰ ਸਵੇਰੇ ਸਹਾਰ ਪੁਲੀਸ ਨੇ ਫਲਾਈਟ ਦੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਬਾਅਦ ਵਿਚ ਉਸ ਨੂੰ ਇੱਥੋਂ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਮੁੰਬਈ ਪੁਲੀਸ ਦੇ ਅਨੁਸਾਰ ਕਥਿਤ ਤੌਰ 'ਤੇ ਨਸ਼ੇ ਵਿੱਚ ਧੁੱਤ ਔਰਤ ਨੇ ਇਕਨਾਮੀ ਕਲਾਸ ਦੀ ਟਿਕਟ ਹੋਣ ਦੇ ਬਾਵਜੂਦ ਬਿਜ਼ਨਸ ਕਲਾਸ ਵਿੱਚ ਬੈਠਣ ਲਈ ਹੰਗਾਮਾ ਕੀਤਾ। ਉਸਨੇ ਆਪਣੇ ਕੁਝ ਕੱਪੜੇ ਵੀ ਉਤਾਰ ਦਿੱਤੇ। ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ ਅਤੇ ਹਮਲਾ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ