ਨਵੀਂ ਦਿੱਲੀ, 2 ਮਈ
ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਜ਼ਾਰਾਂ ਵਿੱਚ ਛੇ ਮਹੀਨਿਆਂ ਤੋਂ ਜਾਰੀ ਨਿਵੇਸ਼ ਅਪਰੈਲ ਵਿੱਚ ਰੁਕ ਗਿਆ। ਵਿਦੇਸ਼ੀ ਨਿਵੇਸ਼ਕਾਂ ਅਪਰੈਲ ਮਹੀਨੇ ਵਿੱਚ ਭਾਰਤੀ ਸ਼ੇਅਰ ਬਜ਼ਾਰ ਵਿੱਚੋਂ 9,659 ਕਰੋੜ ਰੁਪਏ ਕੱਢ ਲਏ। ਮਾਹਿਰਾਂ ਮੁਤਾਬਕ ਕਰੋਨਾ ਕਾਰਨ ਭਾਰਤੀ ਆਰਥਿਕਤਾ ’ਤੇ ਪੈਣ ਵਾਲੇ ਪ੍ਰਭਾਵ ਦੇ ਮੱਦੇਨਜ਼ਰ ਇਹ ਨਿਕਾਸੀ ਹੋਈ ਹੈ।