ਮੁੰਬਈ, 24 ਫਰਵਰੀ
ਰੂਸ ਵੱਲੋਂ ਯੂਕਰੇਨ ਵਿੱਚ ਫੌਜੀ ਕਾਰਵਾਈ ਸ਼ੁਰੂ ਕਰਨ ਬਾਅਦ ਕੌਮਾਂਤਰੀ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਬਿਕਵਾਲੀ ਦਾ ਘਰੇਲੂ ਬਾਜ਼ਾਰਾਂ ਉੱਤੇ ਅਸਰ ਪੈਣ ਕਾਰਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2702.15 ਅੰਕ ਡਿੱਗ ਕੇ 54,529.91 ‘ਤੇ ਅਤੇ ਐੱਨਐੱਸਈ ਨਿਫਟੀ 815.30 ਅੰਕ ਡਿੱਗ ਕੇ 16,247.95 ‘ਤੇ ਬੰਦ ਹੋਏ।