ਨਵੀਂ ਦਿੱਲੀ, 12 ਦਸੰਬਰ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਨਿਵੇਸ਼ਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਨ੍ਹਾਂ ਨੂੰ ਵੱਧ ਰਿਟਰਨ ਦੀ ਇੱਛਾ ਵਿਚ ਸਾਵਧਾਨੀ ਵਰਤਣ ਦੀ ਲੋੜ ਹੈ। ਅੱਜ ਗਾਰੰਟੀਡ ਟਾਈਮ-ਬਾਊਂਡ ਡਿਪਾਜ਼ਿਟ ਇੰਸ਼ੋਰੈਂਸ ਪੇਮੈਂਟ ਆਫ 5 ਲੱਖ’ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਦਾਸ ਨੇ ਕਿਹਾ ਕਿ ਜ਼ਿਆਦਾ ਰਿਟਰਨ ਵਿੱਚ ਜ਼ਿਆਦਾ ਜੋਖ਼ਮ। ਉਨ੍ਹਾਂ ਕਿਹਾ, ‘ਇਸ ਵਿੱਚ ਜ਼ਿਆਦਾ ਰਿਟਰਨ ਵਿੱਚ ਜੋਖ਼ਮ ਵੱਧ ਹੈ, ਇਸ ਲਈ ਨਿਵੇਸ਼ਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।’