ਪੇਈਚਿੰਗ, 9 ਜਨਵਰੀ
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਉਰਜਿਤ ਪਟੇਲ ਨੂੰ ਪੇਈਚਿੰਗ ਸਥਿਤ ਬਹੁਪੱਖੀ ਫੰਡਿੰਗ ਸੰਸਥਾ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੈਂਕ ਦੇ ਸੂਤਰਾਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਏਆਈਆਈਬੀ ਦੇ ਸੰਸਥਾਪਕ ਮੈਂਬਰਾਂ ’ਚੋਂ ਹੈ। ਬੈਂ ਵਿਚ ਚੀਨ ਤੋਂ ਬਾਅਦ ਭਾਰਤ ਦਾ ਸਭ ਤੋਂ ਜ਼ਿਆਦਾ ਵੋਟਿੰਗ ਹਿੱਸਾ ਹੈ। ਬੈਂਕ ਦੇ ਮੁਖੀ ਚੀਨ ਦੇ ਸਾਬਕਾ ਉਪ ਵਿੱਤ ਮੰਤਰੀ ਜਿਨ ਲਿਕੂਨ ਹਨ। ਪਟੇਲ (58) ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਉਹ ਏਆਈਆਈਬੀ ਦੇ ਪੰਜ ਵਿੱਚੋਂ ਇਕ ਮੀਤ ਪ੍ਰਧਾਨ ਹੋਣਗੇ। -ਪੀਟੀਆਈ