ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਫਰਵਰੀ
ਮਹਾਪੰਚਾਇਤ ਦੀਆਂ ਝਲਕੀਆਂ
- ਜਦੋਂ ਲੱਖੋਵਾਲ ਬੋਲਣ ਲੱਗੇਸਟੇਜ ਤੋਂ ਜਦੋਂ ਬੀਕੇਯੂ (ਲੱਖੋਵਾਲ) ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਸੰਬੋਧਨ ਕਰਨ ਲੱਗੇ ਤਾਂ ਲੋਕਾਂ ਵਿੱਚੋਂ ਉਨ੍ਹਾਂ ਦੇ ਵਿਰੋਧ ’ਚ ਆਵਾਜ਼ਾਂ ਉੱਠਣ ਲੱਗ ਪਈਆਂ। ਉਹ ਆਪਣਾ ਭਾਸ਼ਨ ਜਲਦੀ ਸਮੇਟ ਕੇ ਸਟੇਜ ’ਤੇ ਸਜ ਗਏ।
- ਸਾਊਂਡ ਸਿਸਟਮ ਨੇ ਕੀਤੀ ਕਿਰਕਰੀ
ਸਾਊਂਡ ਸਿਸਟਮ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਵਾਰ-ਵਾਰ ਸਟੇਜ ਦੀ ਕਾਰਵਾਈ ’ਚ ਰੁਕਾਵਟ ਪਈ। ਇਸ ਕਾਰਨ ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ ਨੂੰ ਦੋ ਵਾਰ ਬੋਲਣ ਦਾ ਸਮਾਂ ਦੇਣਾ ਪਿਆ। ਲੋਕਾਂ ਵਿੱਚੋਂ ਆਵਾਜ਼ ਨਾ ਸੁਣਨ ਦੀਆਂ ਸ਼ਿਕਾਇਤਾਂ ਵਾਰ-ਵਾਰ ਪ੍ਰਬੰਧਕਾਂ ਨੂੰ ਕੀਤੀਆਂ ਗਈਆਂ
- ਇੰਟਰਨੈੱਟ ਸੁਵਿਧਾ ’ਚ ਖੜੋਤ
ਮੀਡੀਆ ਨਾਲ ਜੁੜੇ ਵਿਅਕਤੀਆਂ ਵੱਲੋਂ ਇੰਟਰਨੈੱਟ ਬੰਦ ਹੋਣ ਦਾ ਰੌਲਾ ਪਾਉਣ ’ਤੇ ਸਟੇਜ ਤੋਂ ਕਈ ਵਾਰ ਪ੍ਰਸ਼ਾਸਨ ਨੂੰ ਪ੍ਰਭਾਵਿਤ ਇੰਟਰਨੈੱਟ ਸੁਵਿਧਾਵਾਂ ਬਹਾਲ ਕਰਨ ਦੀ ਅਨਾਉਂਸਮੈਂਟ ਕੀਤੀ ਗਈ।
ਪੰਜਾਬ ਦੇ ਕੇਂਦਰ ਬਿੰਦੂ ਮੰਨੇ ਜਾਂਦੇ ਜਗਰਾਉਂ ’ਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਰੱਖੀ ਗਈ ਪਹਿਲੀ ਸਰਬ ਸਮਾਜ ਮਹਾਪੰਚਾਇਤ ’ਚ ਸੂਬੇ ਦੇ ਕੋਨੇ-ਕੋਨੇ ਤੋਂ ਕਿਸਾਨ ਬੀਬੀਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਪ੍ਰਬੰਧਕਾਂ ਦੀਆਂ ਆਸਾਂ ਤੋਂ ਕਿਤੇ ਵੱਧ ਲੋਕਾਂ ਦੇ ਵੱਡੇ ਇਕੱਠ ਨੇ ਕਾਲੇ ਕਾਨੂੰਨ ਰੱਦ ਕਰਵਾਉਣ ਦਾ ਅਹਿਦ ਲਿਆ। ਠਾਠਾਂ ਮਾਰਦੇ ਇਕੱਠ ’ਚ ਹਰੀਆਂ-ਪੀਲੀਆਂ ਝੰਡੀਆਂ, ਦਸਤਾਰਾਂ ਅਤੇ ਚੁੰਨੀਆਂ ਨੇ ਕਿਸਾਨੀ ਮੋਰਚੇ ਦੇ ਰੰਗ ਬਿਖੇਰੇ।
ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੋਦੀ ਹਕੂਮਤ ਨੂੰ ਲਲਕਾਰਦਿਆਂ ਆਖਿਆ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਕੋਈ ਵੀ ਜਨ ਅੰਦੋਲਨ ਕਦੇ ਵੀ ਫੇਲ੍ਹ ਨਹੀਂ ਹੋਇਆ ਹੈ। ‘ਭਾਵੇਂ ਦੇਸ਼ ਦੀ ਆਜ਼ਾਦੀ ਲਈ ਆਰੰਭੇ ਸੰਘਰਸ਼ ਦੀ ਗੱਲ ਹੋਵੇ, ਇਸ ਮਿੱਟੀ ਦੇ ਜਾਇਆਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਹੈ। ਹੁਣ ਤਾ ਸਾਡੇ ਖੇਤਾਂ, ਸਾਡੇ ਹੱਕਾਂ ਦੀ ਗੱਲ ਹੈ।’ ਉਨ੍ਹਾਂ ਆਖਿਆ ਕਿ ਮੋਦੀ ਹਕੂਮਤ ਨੂੰ ਜਾਣ ਲੈਣਾ ਚਾਹੀਦਾ ਕਿ ਹੁਣ ਕਾਰਪੋਰੇਟ ਘਰਾਣਿਆਂ ਦੀ ਭਾਈਵਾਲੀ ਅਤੇ ਕਿਸਾਨਾਂ ’ਤੇ ਧੱਕੇ ਨਾਲ ਥੋਪੇ ਗਏ ਕਾਲੇ ਕਾਨੂੰਨ ਮਨਜ਼ੂਰ ਨਹੀਂ ਹਨ। ‘ਸਾਨੂੰ ਆਪਣੇ ਹੱਕ ਲੈਣੇ ਬਾਖੂਬੀ ਆਉਂਦੇ ਹਨ। ਅੱਜ ਨਹੀਂ ਤਾਂ ਕੱਲ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣੇ ਹਨ।’ ਲੋਕਾਂ ਨੂੰ ਮੁਖਾਤਬਿ ਹੁੰਦਿਆਂ ਉਗਰਾਹਾਂ ਨੇ ਕਿਹਾ ਕਿ ਉਹ ਘਰ-ਘਰ ਤੋਂ ਦਿੱਲੀ ਮੋਰਚੇ ’ਚ ਪੁੱਜਣ ਅਤੇ ਜਿੱਤ ਨੂੰ ਯਕੀਨ ’ਚ ਬਦਲਣ ਲਈ ਯੋਗਦਾਨ ਪਾਉਣ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਉਨ੍ਹਾਂ ਦਾ ਇੰਦਰਾ ਗਾਂਧੀ ਸਮੇਤ ਦੇਸ਼ ਦੇ ਕਈ ਪ੍ਰਧਾਨ ਮੰਤਰੀਆਂ ਨਾਲ ਵਾਹ ਪਿਆ ਹੈ ਪ੍ਰੰਤੂ ਅਜਿਹਾ ਝੂਠਾ ਪ੍ਰਧਾਨ ਮੰਤਰੀ ਪਹਿਲੀ ਬਾਕੀ ਸਫਾ 10 »