ਨਵੀਂ ਦਿੱਲੀ, 27 ਨਵੰਬਰ
ਸੀਬੀਡੀਟੀ ਨੇ ਅੱਜ ਕਿਹਾ ਹੈ ਕਿ ਆਮਦਨ ਕਰ ਵਿਭਾਗ ਨੇ ਦੋ ਹਫ਼ਤੇ ਪਹਿਲਾਂ ਪੰਜਾਬ ਦੇ ਲੁਧਿਆਣਾ ਦੇ ਦੋ ਰੀਅਲ ਅਸਟੇਟ ਡਿਵੈਲਪਰਾਂ ‘ਤੇ ਛਾਪੇਮਾਰੀ ਕਰਕੇ 4 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਅਤੇ ਨਕਦੀ ਜ਼ਬਤ ਕੀਤੀ ਹੈ। 16 ਨਵੰਬਰ ਨੂੰ ਛਾਪੇ ਮਾਰੇ ਗਏ ਸਨ। ਵਿਭਾਗ ਨੇ ਇਹ ਨਹੀਂ ਦੱਸਿਆ ਕਿ ਛਾਪੇ ਕਿਨ੍ਹਾਂ ਉਪਰ ਮਾਰੇ ਗਏ ਪਰ ਇਹ ਕਿਹਾ ਅਣਪਛਾਤੇ ਗਰੁੱਪਾਂ ਦੇ 40 ਟਿਕਾਣਿਆਂ ਉਪਰ ਕਾਰਵਾਈ ਕੀਤੀ ਗਈ। ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਨੇ ਬਿਆਨ ਵਿੱਚ ਕਿਹਾ ਸਮੂਹਾਂ ਖਿਲਾਫ ਕਾਰਵਾਈ ਤੋਂ ਬਾਅਦ ਵੱਡੀ ਜਾਇਦਾਦ ਦੇ ਲੈਣ-ਦੇਣ ਦਾ ਪਤਾ ਲੱਗਿਆ।