ਨਵੀਂ ਦਿੱਲੀ, 10 ਅਕਤੂਬਰ
ਅੱਜ ਪੈਟਰੋਲ 30 ਪੈਸੇ ਅਤੇ ਡੀਜ਼ਲ 35 ਪੈਸੇ ਪ੍ਰਤੀ ਲਿਟਰ ਮਹਿੰਗੇ ਹੋਏ। ਇਸ ਕਾਰਨ ਗਾਂਧੀਨਗਰ ਅਤੇ ਲੇਹ ਵਰਗੀਆਂ ਥਾਵਾਂ ‘ਤੇ ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ ਹੈ ਤੇ ਚੰਡੀਗੜ੍ਹ ਵਿੱਚ ਪੈਟਰੋਲ ਨੇ ਸੈਂਕੜਾ ਮਾਰ ਲਿਆ। ਦਿੱਲੀ ਵਿੱਚ ਪੈਟਰੋਲ 104.14 ਰੁਪਏ ਤੇ ਮੁੰਬਈ ਵਿੱਚ 110.12 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ ਵਿੱਚ ਡੀਜ਼ਲ 100.66 ਰੁਪਏ ਤੇ ਦਿੱਲੀ ਵਿੱਚ 92.82 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਚੰਡੀਗੜ੍ਹ ਵਿੱਚ ਪੈਟਰੋਲ 100.24 ਰੁਪਏ ਤੇ ਡੀਜ਼ਲ 92.55 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਗਾਂਧੀ ਨਗਰ ਵਿੱਚ ਹੁਣ ਡੀਜ਼ਲ 100.21 ਰੁਪਏ ਤੇ ਲੇਹ ਵਿੱਚ 100.06 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।