ਨਵੀਂ ਦਿੱਲੀ, 11 ਫਰਵਰੀ
ਐੱਨ. ਚੰਦਰਸ਼ੇਖਰਨ ਨੂੰ ਟਾਟਾ ਸੰਨਜ਼ ਦਾ ਪੰਜ ਸਾਲ ਲਈ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ। ਟਾਟਾ ਸੰਨਜ਼ ਨੇ ਬਿਆਨ ਵਿੱਚ ਕਿਹਾ ਕਿ ਬੋਰਡ ਵੱਲੋਂ ਮੁੜ ਨਿਯੁਕਤੀ ਦੀ ਪੁਸ਼ਟੀ ਕੀਤੀ ਗਈ ਸੀ। 11 ਫਰਵਰੀ 2022 ਨੂੰ ਆਪਣੀ ਮੀਟਿੰਗ ਵਿੱਚ ਟਾਟਾ ਸੰਨਜ਼ ਦੇ ਬੋਰਡ ਨੇ ਪਿਛਲੇ ਪੰਜ ਸਾਲਾਂ ਦੀ ਸਮੀਖਿਆ ਕੀਤੀ ਅਤੇ ਇਸ ਦੇ ਕਾਰਜਕਾਰੀ ਚੇਅਰਮੈਨ ਐੱਨ. ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ‘ਤੇ ਵਿਚਾਰ ਕੀਤਾ।