ਲੰਡਨ, 13 ਜਨਵਰੀ
ਬਰਤਾਨੀਆ ਸਰਕਾਰ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤਾ (ਐੱਫਟੀਏ) ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਇਸ ਨੂੰ ਬ੍ਰਿਟਿਸ਼ ਕਾਰੋਬਾਰ ਨੂੰ ਭਾਰਤੀ ਅਰਥਵਿਵਸਥਾ ‘ਚ ਸਭ ਤੋਂ ਅੱਗੇ ਰੱਖਣ ਦਾ ‘ਸੁਨਹਿਰੀ ਮੌਕਾ’ ਦੱਸਿਆ। ਪ੍ਰਧਾਨ ਮੰਤਰੀ ਬਰਿਸ ਜੌਹਨਸਨ ਨੇ ਕਿਹਾ ਕਿ ਐੱਫਟੀਏ ਭਾਰਤ ਨਾਲ ਦੇਸ਼ ਦੀ ਇਤਿਹਾਸਕ ਭਾਈਵਾਲੀ ਨੂੰ ਅਗਲੇ ਪੱਧਰ ‘ਤੇ ਲੈ ਜਾਵੇਗਾ ਅਤੇ ਕਿਹਾ ਕਿ ਸਕੌਚ ਵਿਸਕੀ, ਵਿੱਤੀ ਸੇਵਾਵਾਂ ਅਤੇ ਨਵੀ ਤਕਨਾਲੋਜੀ ਵਰਗੇ ਕੁਝ ਪ੍ਰਮੁੱਖ ਸੈਕਟਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਪਹਿਲੇ ਗੇੜ ਦੀ ਗੱਲਬਾਤ ਅਗਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ।