ਭੋਜਪੁਰ (ਬਿਹਾਰ), 27 ਮਾਰਚ
ਬਿਹਾਰ ਦੇ ਆਰਾ ਸਟੇਸ਼ਨ ‘ਤੇ ਬੀਤੀ ਰਾਤ ਹੋਲੀ ਵਿਸ਼ੇਸ਼ ਰੇਲ ਗੱਡੀ ਦੇ ਏਅਰ ਕੰਡੀਸ਼ਨਡ ਕੋਚ ਵਿੱਚ ਅੱਗ ਲੱਗ ਗਈ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਮੁਤਾਬਕ 26 ਮਾਰਚ ਨੂੰ ਅਰਾਹ ਜੰਕਸ਼ਨ ਤੋਂ ਥੋੜ੍ਹੀ ਦੂਰੀ ‘ਤੇ ਕਰੀਸਠ ਸਟੇਸ਼ਨ ਦੇ ਨੇੜੇ ਮੁੰਬਈ ਐੱਲਟੀਟੀ ਸਪੈਸ਼ਲ ਫੇਅਰ ਐੱਸਐੱਫ ਹੋਲੀ ਸਪੈਸ਼ਲ ਦੇ ਡੱਬੇ ਵਿੱਚ ਅੱਗ ਲੱਗ ਗਈ। ਘਟਨਾ ਕਾਰਨ ਚਾਰ ਤੋਂ ਪੰਜ ਟਰੇਨਾਂ ਨੂੰ ਦੂਜੇ ਰਾਹ ’ਤੇ ਪਾ ਦਿੱਤਾ ਗਿਆ ਤੇ ਅੱਗ ਲੱਗੇ ਡੱਬੇ ਨੂੰ ਬਾਕੀਆਂ ਤੋਂ ਵੱਖ ਕਰ ਦਿੱਤਾ ਗਿਆ।