ਨਵੀਂ ਦਿੱਲੀ: ਦੇਸ਼ ’ਚ ਸਪੈਕਟਰਮ ਦੀ ਪਹਿਲੀ ਨਿਲਾਮੀ ਦੇ ਪਹਿਲੇ ਦਿਨ ਅੱਜ 77,146 ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ ਹਨ। ਅੱਜ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਬੋਲੀਆਂ ਲਗਾਈਆਂ। ਅੱਜ ਸ਼ੁਰੂ ਹੋਈ ਨਿਲਾਮੀ ’ਚ ਰਾਖਵੇਂ ਜਾਂ ਸ਼ੁਰੂਆਤੀ ਮੁੱਲ ’ਤੇ ਕਰੀਬ 4 ਲੱਖ ਕਰੋੜ ਰੁਪਏ ਮੁੱਲ ਦੇ ਸੱਤ ਬੈਂਡ ’ਚ 2250 ਮੈਗਾਹਾਰਟਜ਼ ਤੋਂ ਵੱਧ ਦੇ ਸਪੈਕਟਰਮ ਦੀ ਪੇਸ਼ਕਸ਼ ਕੀਤੀ ਗਈ ਹੈ। ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਨਿਲਾਮੀ ਦੇ ਪਹਿਲੇ ਦਿਨ 77,146 ਕਰੋੜ ਰੁਪਏ ਮੁੱਲ ਦੇ ਸਪੈਕਟਰਮ ਲਈ ਬੋਲੀਆਂ ਆਈਆਂ ਹਨ ਪਰ ਪ੍ਰੀਮੀਅਮ 700 ਅਤੇ 2500 ਮੈਗਾਹਾਰਟਜ਼ ਬੈਂਡ ’ਚ ਕੋਈ ਵੀ ਬੋਲੀਕਾਰ ਨਹੀਂ ਆਇਆ। -ਪੀਟੀਆਈ