ਨਵੀਂ ਦਿੱਲੀ, 1 ਮਾਰਚ
ਫਿਨਟੈੱਕ ਫਰਮ ਭਾਰਤਪੇਅ ਦੇ ਪ੍ਰਬੰਧ ਨਿਰਦੇਸ਼ਕ ਅਸ਼ਨੀਰ ਗਰੋਵਰ ਨੇ ਆਗਾਮੀ ਬੋਰਡ ਮੀਟਿੰਗ ਦਾ ਏਜੰਡਾ ਮਿਲਣ ਤੋਂ ਤੁਰੰਤ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੋਰਡ ਦੀ ਮੀਟਿੰਗ ਦੇ ਏਜੰਡੇ ਵਿੱਚ ਸਲਾਹਕਾਰ ਫਰਮ ਪੀਡਬਲਿਊਸੀ ਦੀ ਰਿਪੋਰਟ ਦੇ ਆਧਾਰ ‘ਤੇ ਉਸ ਵਿਰੁੱਧ ਕਾਰਵਾਈ ਕਰਨ ਬਾਰੇ ਵਿਚਾਰ ਕਰਨਾ ਸ਼ਾਮਲ ਹੈ।