ਨਵੀਂ ਦਿੱਲੀ, 6 ਜੂਨ
ਭਾਰਤ ਨੇ ਮਲੇਸ਼ੀਆ ਤੋਂ ਦਰਾਮਦ ਕੀਤੇ ਇਲੈਕਟ੍ਰਾਨਿਕ ਕੈਲਕੁਲੇਟਰਾਂ ‘ਤੇ ਪੰਜ ਸਾਲਾਂ ਲਈ ਐਂਟੀ-ਡੰਪਿੰਗ ਡਿਊਟੀ ਲਗਾਈ ਹੈ। ਘਰੇਲੂ ਕੰਪਨੀਆਂ ਨੂੰ ਸਸਤੀ ਦਰਾਮਦ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਵਪਾਰ ਮੰਤਰਾਲੇ ਦੀ ਜਾਂਚ ਇਕਾਈ ਦੇ ਡਾਇਰੈਕਟੋਰੇਟ ਜਨਰਲ ਟਰੇਡ ਰੈਮੇਡੀਜ਼ (ਡੀਜੀਟੀਆਰ) ਨੇ ਜਾਂਚ ਤੋਂ ਬਾਅਦ ਮਲੇਸ਼ੀਆ ਤੋਂ ਦਰਾਮਦ ਕੀਤੇ ਕੈਲਕੁਲੇਟਰਾਂ ‘ਤੇ ਐਂਟੀ-ਡੰਪਿੰਗ ਡਿਊਟੀ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਮਾਲ ਵਿਭਾਗ ਦੇ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਕੈਲਕੁਲੇਟਰ ’ਤੇ ਪ੍ਰਤੀ ਯੂਨਿਟ 0.92 ਡਾਲਰ ਐਂਟੀ-ਡੰਪਿੰਗ ਫੀਸ ਲਈ ਗਈ ਹੈ। ਇਹ ਪੰਜ ਸਾਲਾਂ ਤਕ ਲਾਗੂ ਰਹੇਗੀ।