ਮੁੰਬਈ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ‘ਹੈਰੀ ਪੌਟਰ ਐਟ ਹੋਮ’ ਪ੍ਰੋਗਰਾਮ ਵਿੱਚ ਹਿੱਸਾ ਲੈਂਦਿਆਂ ਪੁਸਤਕ ਦਾ ਅਧਿਆਇ ਪੜ੍ਹਿਆ। ਪੁਸਤਕ ਦੀ ਲੇਖਿਕਾ ਜੇ.ਕੇ. ਰਾਊਲਿੰਗ ਦੀ ਕੰਪਨੀ ਵਿਜ਼ਰਡਿੰਗ ਵਰਲਡ ਵਲੋਂ ‘ਹੈਰੀ ਪੌਟਰ ਪੁਸਤਕਾਂ ਦੀ ਲੜੀ ਦੇ ਅਧਿਆਇ ਪੜ੍ਹਨ ਲਈ ਵਿਸ਼ਵ ਭਰ ’ਚੋਂ ਉੱਘੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਸਾਧਿਆ ਗਿਆ।
ਇਸੇ ਤਹਿਤ ਆਲੀਆ ਭੱਟ ਨੂੰ ਪਹਿਲੀ ਪੁਸਤਕ ‘ਹੈਰੀ ਪੌਟਰ ਐਂਡ ਦਿ ਫਿਲੌਸਫਰਜ਼ ਸਟੋਨ’ ਪੜ੍ਹਨ ਦਾ ਮੌਕਾ ਮਿਲਿਆ। ਆਲੀਆ ਨੇ ਹਾਲੀਵੁੱਡ ਅਦਾਕਾਰ ਐਲਕ ਬਾਲਡਵਿਨ ਅਤੇ ਉਸ ਦੀ ਧੀ ਕਾਰਮੈੱਨ ਨਾਲ ਸਾਂਝੇ ਤੌਰ ’ਤੇ ਇਹ ਅਧਿਆਇ ਪੜ੍ਹਿਆ। -ਪੀਟੀਆਈ