ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 8 ਜਨਵਰੀ
ਇਥੇ ਡੀਸੀ. ਦਫ਼ਤਰ ਸਾਹਮਣੇ ਲੱਗੇ ਕਰੋਨਾ ਕੈਂਪ ਕੋਲ ਇਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਜਾਨ ਦੇ ਦਿੱਤੀ। ਜਾਣਕਾਰੀ ਮੁਤਾਬਿਕ ਪਹਿਲਾਂ ਤਾਂ ਇਹ ਭੁਲੇਖਾ ਸੀ ਕਿ ਉਹ ਕੈਂਪ ਵਾਲੰਟੀਅਰ ਹੈ ਪਰ ਕੈਂਪ ਵਲੰਟੀਅਰਾਂ ਨੇ ਆਪਣਾ ਸਾਥੀ ਹੋਣ ਤੋਂ ਇਨਕਾਰ ਕੀਤਾ। ਕੈਂਪ ਨੇੜੇ ਜਦੋਂ ਉਹ ਡਿੱਗਾ ਤਾਂ ਉਸ ਦੇ ਹੱਥ ਵਿੱਚ ਕਥਿਤ ਮੋਨੋਸਿਲ ਕੀਟਨਾਸ਼ਕ ਦਵਾਈ ਦੀ ਸ਼ੀਸ਼ੀ ਫੜੀ ਹੋਈ ਸੀ। ਸਹਾਰਾ ਕਲੱਬ ਦੇ ਕਾਰਕੁਨਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ 2-4 ਮਿੰਟਾਂ ਬਾਅਦ ਉਸ ਦੀ ਮੌਤ ਹੋ ਗਈ। ਉਸ ਕੋਲੋਂ ਮਿਲੇ ਏਟੀਐੱਮ ਕਾਰਡ ਤੇ ਮੋਟਰਸਾਈਕਲ ਦੀ ਆਰਸੀ ਤੋਂ ਪਤਾ ਲੱਗਾ ਕਿ ਉਸਦਾ ਨਾਂ ਅਵਿਨਾਸ਼ ਵਾਸੀ ਨਰੂਆਣਾ ਰੋਡ ਭਗਤ ਸਿੰਘ ਨਗਰ ਦਾ ਵਸਨੀਕ ਸੀ।