ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਅਪਰੈਲ
ਪੰਜਾਬ ’ਚ ਸੱਤਾ ਪਰਿਵਰਤਨ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਵਿਚਲੇ 11 ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਗਏ ਹਨ।
ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਪੁਲੀਸ ਲਾਈਨ ’ਚ ਤਾਇਨਾਤ 4 ਪੁਲੀਸ ਅਧਿਕਾਰੀਆਂ ਨੂੰ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਹੈ ਅਤੇ 3 ਥਾਣਾ ਮੁਖੀਆਂ ਨੂੰ ਪੁਲੀਸ ਲਾਈਨ ’ਚ ਭੇਜਿਆ ਗਿਆ ਹੈ। ਇੰਸਪੈਕਟਰ ਅੰਗਰੇਜ਼ ਸਿੰਘ ਨੂੰ ਐੱਸਐੱਚਓ ਨੇਹੀਆਂ ਵਾਲਾ ਤੋਂ ਬਦਲ ਕੇ ਥਾਣਾ ਸੰਗਤ, ਇੰਸਪੈਕਟਰ ਵੀਰਾ ਰਾਣੀ ਨੂੰ ਮਹਿਲਾ ਥਾਣਾ ਤੋਂ ਬਦਲ ਕੇ ਪੁਲੀਸ ਲਾਈਨ, ਇੰਸਪੈਕਟਰ ਜਸਵਿੰਦਰ ਕੌਰ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਮਹਿਲਾ ਥਾਣੇ ਦੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਸਬ ਇੰਸਪੈਕਟਰ ਰਜਿੰਦਰ ਸਿੰਘ ਨੂੰ ਥਾਣਾ ਸੰਗਤ ਤੋਂ ਪੁਲੀਸ ਲਾਈਨ, ਐੱਸਆਈ ਸੁਖਵਿੰਦਰ ਸਿੰਘ ਨੂੰ ਥਾਣਾ ਨਥਾਣਾ ਤੋਂ ਪੁਲੀਸ ਲਾਈਨ, ਐੱਸਆਈ ਵਰੁਣ ਕੁਮਾਰ ਨੂੰ ਥਾਣਾ ਕੈਂਟ ਤੋਂ ਥਾਣਾ ਨਥਾਣਾ ਦੇ ਐੱਸਐੱਚਓ ਲਾਇਆ ਗਿਆ ਹੈ। ਐੱਸਆਈ ਗੁਰਵਿੰਦਰ ਸਿੰਘ ਨੂੰ ਥਾਣਾ ਕੋਟਫੱਤਾ ਤੋਂ ਥਾਣਾ ਨੇਹੀਆਂ ਵਾਲਾ, ਐੱਸਆਈ ਅੰਮ੍ਰਿਤਪਾਲ ਸਿੰਘ ਨੂੰ ਥਾਣਾ ਸਦਰ ਬਠਿੰਡਾ ਤੋਂ ਥਾਣਾ ਕੈਂਟ, ਐੱਸਆਈ ਮਨਜੀਤ ਸਿੰਘ ਨੂੰ ਪੁਲੀਸ ਲਾਈਨ ਤੋਂ ਥਾਣਾ ਨੰਦਗੜ੍ਹ, ਐੱਸਆਈ ਬਿਕਰਮਜੀਤ ਸਿੰਘ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਥਾਣਾ ਸਦਰ ਬਠਿੰਡਾ ਤੇ ਐੱਸਆਈ ਮੇਜਰ ਸਿੰਘ ਨੂੰ ਪੁਲੀਸ ਲਾਈਨ ਤੋਂ ਐੱਸਐੱਚਓ ਥਾਣਾ ਕੋਟਫੱਤਾ ਤਾਇਨਾਤ ਕੀਤਾ ਗਿਆ ਹੈ।