ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 27 ਅਕਤੂਬਰ
ਇਥੇ ਪ੍ਰਤਾਪ ਨਗਰ ਵਿੱਚ ਲੁਟੇਰੇ ਇੱਕ ਪਰਵਾਸੀ ਰਾਜ ਮਿਸਤਰੀ ਨੂੰ ਜ਼ਖ਼ਮੀ ਕਰਕੇ ਉਸ ਤੋਂ ਨਕਦੀ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਸ੍ਰੀ ਹਨੂੰਮਾਨ ਸੇਵਾ ਸਮਿਤੀ ਦੇ ਅਹੁਦੇਦਾਰ ਤਰਸੇਮ ਗਰਗ ਨੇ ਜ਼ਖ਼ਮੀ ਨੂੰ ਚੁੱਕ ਕੇ ਇਲਾਜ ਲਈ ਬੀਬੀ ਵਾਲਾ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮਿਸਤਰੀ ਪੰਕਜ ਯਾਦਵ (35) ਲੰਘੀ ਰਾਤ ਮੋਟਰਸਾਈਕਲ ’ਤੇ ਘਰ ਪ੍ਰਤਾਪ ਨਗਰ ਜਾ ਰਿਹਾ ਸੀ। ਇਕ ਮੰਦਰ ਕੋਲ ਉਹ ਮੋਟਰਸਾਈਕਲ ਰੋਕ ਕੇ ਫੋਨ ਸੁਣਨ ਲੱਗਾ ਤਾਂ ਲਾਠੀਆਂ ਨਾਲ ਲੈਸ ਲਗਪਗ ਅੱਧੀ ਦਰਜਨ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੀ ਕੁੱਟਮਾਰ ਮਗਰੋਂ 40,500 ਦੀ ਨਕਦੀ ਖੋਹੀ ਅਤੇ ਦੌੜ ਗਏ।