ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 28 ਸਤੰਬਰ
ਥੀਏਟਰ ਗਰੁੱਪ ‘ਨਾਟਿਅਮ’ ਆਪਣੀ ਰਵਾਇਤ ਨੂੰ ਜਾਰੀ ਰੱਖਦਿਆਂ 10ਵੇਂ ਨਾਟਕ ਮੇਲੇ ਦੀ ਸ਼ੁਰੂਆਤ 30 ਸਤੰਬਰ ਤੋਂ ਕਰੇਗਾ। ਇਹ ਮੇਲਾ ਬਠਿੰਡਾ ਦੇ ਰੋਜ਼ ਗਾਰਡਨ ਵਿਚ ਸਥਿਤ ਬਲਵੰਤ ਗਾਰਗੀ ਓਪਨ ਏਅਰ ਥੀਏਟਰ ਵਿਚ 30 ਸਤੰਬਰ ਤੋਂ 14 ਅਕਤੂਬਰ ਤੱਕ ਰੋਜ਼ਾਨਾ ਸ਼ਾਮ ਨੂੰ 7.40 ਤੋਂ 9.40 ਵਜੇ ਤੱਕ ਚੱਲੇਗਾ। ‘ਨਾਟਿਅਮ’ ਦੇ ਚੇਅਰਮੈਨ ਡਾ. ਕਸ਼ਿਸ਼ ਗੁਪਤਾ, ਡਾਇਰੈਕਟਰ ਕੀਰਤੀ ਕਿਰਪਾਲ, ਪ੍ਰਧਾਨ ਸੁਦਰਸ਼ਨ ਗੁਪਤਾ ਅਤੇ ਗੁਰਨੂਰ ਸਿੰਘ ਨੇ ਇਥੇ ਦੱਸਿਆ ਕਿ ਮੇਲੇ ਵਿਚ 30 ਸਤੰਬਰ ਨੂੰ ਉਦਘਾਟਨੀ ਨਾਟਕ ‘ਲੋਕ ਮਨਾਂ ਦਾ ਰਾਜਾ’ ਪੇਸ਼ ਕੀਤਾ ਜਾਵੇਗਾ। 1 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘ਮੇਰੇ ਲੋਕ’, 2 ਅਕਤੂਬਰ ਨੂੰ ਮੱਧ ਪ੍ਰਦੇਸ਼ ਦੀ ਟੀਮ ਵੱਲੋਂ ‘ਅੰਧੇਰ ਨਗਰੀ ਚੌਪਟ ਰਾਜਾ’, 3 ਅਤੇ 4 ਅਕਤੂਬਰ ਨੂੰ ਹਰਿਆਣਾ ਵੱਲੋਂ ਕ੍ਰਮਵਾਰ ‘ਸਈਆਂ ਭਏ ਕੋਤਵਾਲ’ ਅਤੇ ‘ਪੰਚਲਾਈਟ’, 6 ਅਕਤੂਬਰ ਨੂੰ ਚੰਡੀਗੜ੍ਹ ਟੀਮ ਵੱਲੋਂ ਵਿਚ ‘ਕਲਰ ਡ ਯੂ ਲਾਈਕ’, 7 ਅਕਤੂਬਰ ਨੂੰ ਤੇਲੰਗਾਨਾ ਟੀਮ ਵੱਲੋਂ ‘ਯਕਸਗਾਨ’, 8 ਅਕਤੂਬਰ ਨੂੰ ਰਾਜਸਥਾਨ ਟੀਮ ਵੱਲੋਂ ‘ਨੌਟੰਕੀ’, 9 ਅਕਤੂਬਰ ਨੂੰ ਪੰਜਾਬ ਵੱਲੋਂ ‘ਮੈਂ ਰੋ ਨਾ ਲਵਾਂ ਇਕ ਵਾਰ’, 10 ਅਕਤੂਬਰ ਨੂੰ ਦਿੱਲੀ ਟੀਮ ਵੱਲੋਂ ‘ਪਾਲ ਗੋਮਰ’, 11 ਅਕਤੂਬਰ ਨੂੰ ਪੰਜਾਬ ਵੱਲੋਂ ‘ਗਦਰ ਐਕਸਪ੍ਰੈਸ’, 12 ਅਕਤੂਬਰ ਨੂੰ ਜੰਮੂ-ਕਸ਼ਮੀਰ ਵੱਲੋਂ ‘ਭੀਗੀ ਔਰਤੇਂ’, 13 ਅਕਤੂਬਰ ਨੂੰ ਬਿਹਾਰ ਵੱਲੋਂ ‘ਕਥਾ’ ਅਤੇ 14 ਅਕਤੂਬਰ ਨੂੰ ਸਮਾਪਤੀ ’ਤੇ ਪੰਜਾਬ ਵੱਲੋਂ ‘ਮੈਂ ਭਗਤ ਸਿੰਘ’ ਨਾਟਕ ਪੇਸ਼ ਕੀਤੇ ਜਾਣਗੇ।