ਪੱਤਰ ਪ੍ਰੇਰਕ
ਬਠਿੰਡਾ, 4 ਮਈ
ਜ਼ਿਲ੍ਹੇ ਦੀ ਹੱਦ ’ਤੇ ਵਸੇ ਪਿੰਡ ਗੰਗਾ ਅਬਲੂ ਵਿੱਚ ਹਾਲੇ ਵੀ ਪਿੰਡ ਵਾਸੀਆਂ ਨੂੰ ਪੀਲੀਏ ਦਾ ਭੈਅ ਸਤਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਿੰਨ ਵਿਦਿਆਰਥੀਆਂ ਨੂੰ ਪੀਲੀਆ ਹੋਣ ਬਾਰੇ ਪਤਾ ਲੱਗਾ ਹੈ , ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਅੱਧੀ ਦਰਜਨ ਦੇ ਕਰੀਬ ਪੀਲੀਏ ਦੇ ਮਰੀਜ਼ ਮਿਲੇ ਸਨ ਤੇ ਇੱਕ ਵਾਲੀਬਾਲ ਖਿਡਾਰੀ ਦੀ ਪੀਲੀਏ ਕਾਰਨ ਮੌਤ ਹੋ ਗਈ ਸੀ। ਪਿੰਡ ਵਿੱਚ ਪੀਲੀਆ ਫੈਲਣ ਦੀ ਖਬਰ ਤੇ ਸਿਹਤ ਮਹਿਕਮੇ ਵੱਲੋਂ ਪਿੰਡ ਵਿੱਚ ਅਤੇ ਪਿੰਡ ਦੇ ਜਲ ਘਰ ਵਿਚੋਂ ਪਾਣੀ ਦੇ ਨਮੂਨੇ ਲਏ ਸਨ। ਪਿੰਡ ਵਾਸੀਆਂ ਨੇ ਦੱਸਿਆ ਧਰਤੀ ਹੇਠਲੇ ਪਾਣੀ ਮਾੜਾ ਹੋਣ ਕਾਰਨ ਸਿਹਤ ਮਹਿਕਮਾ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਦੇ ਜਲਘਰ ਵਿੱਚੋਂ ਪਾਣੀ ਦੀ ਸਪਲਾਈ ਬੰਦ ਕਰਵਾ ਦਿੱਤੀ ਸੀ ਜਿਸ ਤੋਂ ਬਾਅਦ ਪਿੰਡ ਵਿਚ ਇਕ ਨਿੱਜੀ ਆਰਓ ਤੋਂ ਪਿੰਡ ਦੇ ਲੋਕ ਪਾਣੀ ਪੀ ਰਹੇ ਹਨੇ ਹੁਣ ਜਦੋਂ ਵਿਦਿਆਰਥੀਆਂ ਵਿਚ ਪੀਲੀਆ ਫੈਲਣ ਦੀ ਖਬਰ ਮਿਲੀ ਹੈ ਤਾਂ ਪਿੰਡ ਦੇ ਲੋਕਾਂ ਵਿਚ ਦੁਬਾਰਾ ਸਹਿਮ ਪੈਦਾ ਹੋਇਆੇ ਪਿੰਡ ਦੇ ਸਰਪੰਚ ਮਨਮੋਹਨ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਪਿੰਡ ਵੱਲੋਂ ਜ਼ਿਲ੍ਹਾ ਵਾਟਰ ਟੈਸਟਿੰਗ ਲੈਬਾਰਟਰੀ ਵੱਲੋਂ ਵੱਖ ਵੱਖ ਘਰਾਂ ਦੇ ਬੋਰਵੈਲ ਤੋਂ ਪਾਣੀ ਦੇ ਨਮੂਨੇ ਲਏ ਹਨ ਜਿਸ ਵਿੱਚੋਂ ਕੁਝ ਘਰਾਂ ਦਾ ਟੀਡੀਐਸ 2370 ਮਾਪਿਆ ਗਿਆ ਹੈ। ਪਿੰਡ ਦੇ ਲੋਕਾਂ ਨੇ ਗਿਲਾ ਜਾਹਰ ਕੀਤਾ ਹੈ ਹੈ ਕਿ ਸਿਹਤ ਵਿਭਾਗ ਅਤੇ ਜਲ ਸਪਲਾਈ ਵਿਭਾਗ ਵੱਲੋਂ ਹਾਲੇ ਤੱਕ ਪਾਣੀ ਦੇ ਨਮੂਨਿਆਂ ਦੀ ਰਿਪੋਰਟ ਨਸ਼ਰ ਨਹੀਂ ਕੀਤੀ ਗਈ।
ਐਸਐਮਓ ਗੋਨਿਆਣਾ ਦਾ ਪੱਖ
ਇਸ ਸਬੰਧੀ ਹਸਪਤਾਲ ਗੋਨਿਆਣਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਨਿਲ ਗੋਇਲ ਦਾ ਕਹਿਣਾ ਹੈ ਕਿ ਪਿੰਡ ਦੇ ਜਲ ਘਰ ਵਿਚੋਂ ਲੋਕ ਸਿੱਧਾ ਪਾਣੀ ਲਿਜਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਟੂਟੀਆਂ ਰਾਹੀਂ ਪਾਣੀ ਅਜੇ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅੱਜ ਸਿਹਤ ਵਿਭਾਗ ਨੇ ਹਸਪਤਾਲ ਵਿੱਚ ਮੀਟਿੰਗ ਸੱਦੀ ਗਈ ਸੀ ਤੇ ਪਿੰਡ ਦੇ ਸਰਪੰਚ ਨੂੰ ਵੀ ਸੱਦਾ ਭੇਜਿਆ ਗਿਆ ਸੀ ਪਰ ਸਰਪੰਚ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਇਆ। ਉਨ੍ਹਾਂ ਪਿੰਡ ਵਿੱਚ ਹਾਲਾਤ ਸੁਖਾਵੇਂ ਹੋਣ ਦੀ ਪੁਸ਼ਟੀ ਕੀਤੀ।