ਬਠਿੰਡਾ (ਪੱਤਰ ਪ੍ਰ੍ੇਰਕ): ਇੱਥੋਂ ਦੀ ਢਿੱਲੋਂ ਕਲੋਨੀ ਵਿਚ ਇਕ ਦਿਹਾੜੀਦਾਰ ਕਾਮੇ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਸ਼ਨਾਖਤ ਨਰੇਸ਼ ਕੁਮਾਰ (50) ਪੁੱਤਰ ਕ੍ਰਿਸ਼ਨ ਲਾਲ ਵਜੋਂ ਹੋਈ ਹੈ। ਉਹ ਢਿੱਲੋਂ ਕਲੋਨੀ ਦੀ ਗਲੀ ਨੰਬਰ 1 ਦਾ ਵਸਨੀਕ ਸੀ। ਥਾਣਾ ਕੈਨਾਲ ਕਲੋਨੀ ਦੇ ਸਬ-ਇੰਸਪੈਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਿਹਾੜੀਦਾਰ ਕਾਮਾ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।