ਪੱਤਰ ਪੇ੍ਰਕ
ਬਠਿੰਡਾ, 24 ਸਤੰਬਰ
ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪੀਆਰਟੀਸੀ ਬਠਿੰਡਾ ਡਿਪੂ ਵਿਖੇ ਤਾਇਨਾਤ ਦੋ ਕੰਡਕਟਰਾਂ ਸਮੇਤ ਇੱਕ ਸਟੈਨੋ ਨੂੰ ਕਾਰਪੋਰੇਸ਼ਨ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਜਮੇਰ ਸਿੰਘ ਵਾਸੀ ਮਲੋਟ ਦੀ ਸ਼ਿਕਾਇਤ ਉਤੇ 2017 ਵਿਚ ਦਰਜ ਕੀਤੀ ਸ਼ਿਜਾਇਤ ਦੀ ਪੜਤਾਲ ਉਪਰੰਤ ਪੀ.ਆਰ.ਟੀ.ਸੀ ਬਠਿੰਡਾ ਡਿਪੂ ਵਿਖੇ ਤਾਇਨਾਤ ਯਸ਼ਪਾਲ ਗੋਇਲ ਸਟੈਨੋ, ਪਰਦੀਪ ਕੁਮਾਰ ਅਤੇ ਬਲਜੀਤ ਸਿੰਘ ਦੋਵੇਂ ਕੰਡਕਟਰਾਂ ਨੂੰ ਰਿਸ਼ਵਤ ਲੈਣ ਅਤੇ ਧੋਖਾਧੜੀ ਕਰਨ ਕਰਨ ਸਬੰਧੀ ਚਲ ਰਹੀ ਜਾਂਚ ਉਪਰੰਤ ਗ੍ਰਿਫਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਪੀ.ਆਰ.ਟੀ.ਸੀ ਬਠਿੰਡਾ ਡਿੱਪੂ ਵਲੋਂ ਸਾਲ 2015 ਵਿਚ ਬਠਿੰਡਾ ਬੱਸ ਅੱਡੇ ਵਿਖੇ 17 ਦੁਕਾਨਾਂ ਦੀ ਨਿਲਾਮੀ ਰੱਖੀ ਗਈ ਸੀ। ਬੋਲੀਕਾਰ ਹਰਪਾਲ ਸਿੰਘ, ਮਹੇਸ਼ ਸਿੰਘ, ਜਗਦੀਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਵਲੋਂ 10-10 ਹਜ਼ਾਰ ਰੁਪਏ ਦੇ ਹਿਸਾਬ ਨਾਲ ਕੁਲ 40 ਹਜ਼ਾਰ ਰੁਪਏ ਪ੍ਰਦੀਪ ਕੁਮਾਰ ਕੰਡਕਟਰ ਪਾਸ ਜਮ੍ਹਾਂ ਕਰਵਾਏ ਗਏ ਪਰ ਉਸ ਨੇ ਉਨ੍ਹਾਂ ਨੂੰ ਕੱਚੀਆਂ ਰਸੀਦਾਂ ਦੇ ਦਿੱਤੀਆਂ ਅਤੇ ਬੋਲੀ ਤੋਂ ਬਾਅਦ ਇਨ੍ਹਾਂ ਬੋਲੀਕਾਰਾਂ ਦੀ ਸਿਕਿਓਰਿਟੀ ਵਾਪਸ ਨਹੀਂ ਕੀਤੀ। ਵਿਜੀਲੈਂਸ ਰੇਂਜ ਬਠਿੰਡਾ ਵੱਲੋਂ ਕੀਤੀ ਜਾਂਚ ਦੌਰਾਨ ਇਨ੍ਹਾਂ ਨੂੰ ਦੋਸ਼ੀ ਪਾਇਆ ਗਿਆ।