ਪੱਤਰ ਪ੍ਰੇਰਕ
ਬਠਿੰਡਾ, 5 ਅਪਰੈਲ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਨੂੰ ਵੇਖਦੇ ਹੋਏ ਸੇਵਾ ਕੇਂਦਰਾਂ ’ਚ ਕੰਮ-ਕਾਜ ਤੇ ਸਮੇਂ ਵਿੱਚ 7 ਅਪਰੈਲ ਤੋਂ ਤਬਦੀਲੀ ਕੀਤੀ ਗਈ ਹੈ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਤੇ ਸ਼ਨਿਚਰਵਾਰ, ਐਤਵਾਰ ਨੂੰ ਸੇਵਾ ਕੇਂਦਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਮ ਜਨਤਾ ਨੂੰ ਸੇਵਾਵਾ ਮੁਹੱਇਆ ਕਰਵਾਉਣ ਲਈ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ’ਚ ਕੁੱਲ 33 ਸੇਵਾ ਕੇਂਦਰ ਚੱਲ ਰਹੇ ਹਨ, ਜਿਨ੍ਹਾਂ ’ਚ ਸ਼ਹਿਰੀ ਸੇਵਾ ਕੇਂਦਰ, ਤਹਿਸੀਲ ਪੱਧਰ ’ਤੇ 22 ਤੇ ਪਿੰਡਾਂ ਵਿੱਚ 11 ਸੇਵਾ ਕੇਂਦਰ ਹਨ। ਸੇਵਾ ਕੇਂਦਰਾਂ ਵੱਲੋਂ 24 ਵਿਭਾਗਾ ਦੀਆਂ 375 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।