ਪੱਤਰ ਪ੍ਰੇਰਕ
ਬਠਿੰਡਾ, 30 ਜੁਲਾਈ
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਵਿੱਚ ਗਰੈਜੂਏਟ ਹਲਕੇ ਤੋਂ ਉਮੀਦਵਾਰ ਨਰੇਸ਼ ਗੌੜ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ, ਜਦੋਂ ਬਠਿੰਡਾ ਸ਼ਹਿਰ ਦੇ ਬੁਧੀਜੀਵੀਆਂ, ਬੈਂਕਾਂ ਅਤੇ ਸਿੱਖਿਆ ਅਦਾਰਿਆਂ ਨਾਲ ਸਬੰਧਤ ਨਾਮਵਰ ਸਖ਼ਸ਼ੀਅਤਾਂ ਨੇ ਵਿਸ਼ੇਸ਼ ਮੀਟਿੰਗ ਬਠਿੰਡਾ ਵਿੱਚ ਕੀਤੀ। ਮੀਟਿੰਗ ਵਿੱਚ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਵਿੱਚ ਗਰੈਜੂਏਟ ਹਲਕੇ ਤੋਂ ਉਮੀਦਵਾਰ ਨਰੇਸ਼ ਗੌੜ ਦੀ ਚੋਣ ਵਿੱਚ ਸਾਰੀਆਂ ਤਾਕਤਾਂ ਝੋਕਣ ਦਾ ਅਹਿਦ ਲਿਆ।