ਬਠਿੰਡਾ: ਟਕਸਾਲੀ ਕਾਂਗਰਸੀ ਤੇ ਨੌਜਵਾਨ ਆਗੂ ਰੁਪਿੰਦਰ ਬਿੰਦਰਾ ਦੀ ਅੱਜ ਜ਼ਿਲ੍ਹਾ ਬਠਿੰਡਾ (ਸ਼ਹਿਰੀ) ਦੇ ਮੀਤ ਪ੍ਰਧਾਨ ਵਜੋਂ ਨਿਯੁਕਤੀ ਹੋਈ ਹੈ। ਸ੍ਰੀ ਬਿੰਦਰਾ ਨੇ ਇਹ ਜ਼ਿੰਮੇਵਾਰੀ ਦੇਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਧੰਨਵਾਦ ਕੀਤਾ। ਸ੍ਰੀ ਬਿੰਦਰਾ ਜ਼ਿਲ੍ਹੇ ਦੇ ਬਤੌਰ ਜਨਰਲ ਸਕੱਤਰ ਅਤੇ ਪ੍ਰੈੱਸ ਸਕੱਤਰ ਦੇ ਤੌਰ ’ਤੇ ਸੇਵਾ ਨਿਭਾ ਚੁੱਕੇ ਹਨ। ਰੁਪਿੰਦਰ ਬਿੰਦਰਾ ਦੀ ਨਿਯੁਕਤੀ ਦਾ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਨੇ ਸਵਾਗਤ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ