ਪੱਤਰ ਪ੍ਰੇਰਕ
ਬਠਿੰਡਾ, 31 ਅਕਤੂਬਰ
ਬਠਿੰਡਾ ਬੱਸ ਡਿਪੂ ਦੇ ਫਾਰਗ ਕੀਤੇ ਗਏ ਇਕ ਠੇਕਾ ਕੰਡਕਟਰ ਵੱਲੋਂ ਤਿੰਨ ਮਹੀਨੇ ਦੀ ਤਨਖਾਹ ਮੰਗਣ ਦੇ ਮਾਮਲੇ ’ਤੇ ਜਾਂਚ ਸ਼ੁਰੂ ਹੋ ਗਈ ਹੈ। ਡਿਪੂ ਦੇ ਪ੍ਰਧਾਨ ਸੰਦੀਪ ਗਰੇਵਾਲ ਨੇ ਵਿਭਾਗ ਦੇ ਉੱਚ ਅਫ਼ਸਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਸੀ ਕਿ ਕੰਡਕਟਰ ਗੁਰਮੀਤ ਸਿੰਘ ਨੂੰ ਜ਼ੁਬਾਨੀ ਕਲਾਮੀ ਡਿਉੂਟੀ ’ਤੇ ਪਾ ਕੇ ਉਸ ਦਾ ਸ਼ੋਸ਼ਣ ਕੀਤਾ ਗਿਆ ਹੈ। ਇਸ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਕਤ ਕੰਡਕਟਰ ਡੱਬਵਾਲੀ ਤੋਂ ਵਾਇਆ ਬਠਿੰਡਾ ਚੰਡੀਗੜ੍ਹ ਚਲਦਾ ਰਿਹਾ ਹੈ। ਉਧਰ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਅਮਨਬੀਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਰਹੀ ਹੈ।