ਬਠਿੰਡਾ ਵਿੱਚ ਫੀਸਾਂ ਦੀ ਵਸੂਲੀ ਖ਼ਿਲਾਫ਼ ਵਿੱਦਿਅਕ ਸੰਸਥਾ ਅੱਗੇ ਧਰਨਾ

ਬਠਿੰਡਾ ਵਿੱਚ ਫੀਸਾਂ ਦੀ ਵਸੂਲੀ ਖ਼ਿਲਾਫ਼ ਵਿੱਦਿਅਕ ਸੰਸਥਾ ਅੱਗੇ ਧਰਨਾ

ਪਵਨ ਸ਼ਰਮਾ

ਸ਼ਗਨ ਕਟਾਰੀਆ

ਬਠਿੰਡਾ, 12 ਅਗਸਤ

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਓਣ ਅੱਗੇ ਸੰਸਥਾ ਦੇ ਵਿਦਿਆਰਥੀਆਂ ਨੇ ਫੀਸਾਂ ਦੀ ਕਥਿਤ ਵਸੂਲੀ ਵਿਰੁੱਧ ਧਰਨਾ ਲਾਇਆ। ਪ੍ਰਦਰਸ਼ਨ ਵਿਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਤੋਂ ਇਲਾਵਾ ਭਾਕਿਯੂ (ਉਗਰਾਹਾਂ), ਭਾਕਿਯੂ (ਸਿੱਧੂਪੁਰ), ਨੌਜਵਾਨ ਭਾਰਤ ਸਭਾ ਸੰਗਠਨਾਂ ਦੇ ਵਰਕਰ ਸ਼ਾਮਲ ਹਨ। ਵਿਖਾਵਾਕਾਰੀਆਂ ਦਾ ਦੋਸ਼ ਹੈ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਤੋਂ ਕਥਿਤ ਭਾਰੀ ਫੀਸਾਂ ਜਮ੍ਹਾਂ ਕਰਵਾਉਣ ਲਈ ਆਦੇਸ਼ ਦਿੱਤੇ ਗਏ ਹਨ ਹਾਲਾਂ ਕਿ ਲੰਮੇ ਸਮੇਂ ਤੋਂ ਚੱਲ ਰਹੀ ਤਾਲਾਬੰਦੀ ਕਾਰਨ ਵਿੱਦਿਅਕ ਅਦਾਰੇ ਬੰਦ ਹਨ। ਉਨ੍ਹਾਂ ਆਖਿਆ ਕਿ ਟਿਊਸ਼ਨ ਫੀਸ ਦੀ ਵਸੂਲੀ ਜਾਇਜ਼ ਹੈ ਪਰ ਟਰਾਂਸਪੋਰਟ ਸਮੇਤ ਹੋਰ ਖ਼ਰਚਿਆਂ ਦੀ ਮੰਗ ਗ਼ੈਰ-ਵਾਜਿਬ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫੀਸ ਤਾਰਨ ਤੋਂ ਅਸਮਰੱਥ ਵਿਦਿਆਰਥੀਆਂ ਵੱਲੋਂ ਸਰਟੀਫਿਕੇਟ ਕਟਵਾਉਣ ਲਈ ਵੀ ਅਦਾਰੇ ਵੱਲੋਂ ਮੋਟੀ ਫੀਸ ਜੁਰਮਾਨਿਆਂ ਸਹਿਤ ਮੰਗੀ ਜਾ ਰਹੀ ਹੈ। ਵਿਖਾਵਾਕਾਰੀ ਇਸ ਨੂੰ ‘ਧੱਕੇਸ਼ਾਹੀ’ ਕਰਾਰ ਦੇ ਕੇ ਤਰਕਸੰਗਤ ਫੀਸਾਂ ਦੀ ਮੰਗ ਕਰ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All