ਪੱਤਰ ਪ੍ਰੇਰਕ
ਬਠਿੰਡਾ, 4 ਅਕਤੂਬਰ
ਬਾਦਲ ਰੋਡ ’ਤੇ ਸਥਿਤ ਸਨਸਿਟੀ ਐਨਕਲੇਵ ਦੇ ਪ੍ਰਬੰਧਕਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਕਲੋਨੀ ਵਾਸੀਆਂ ਵਲੋਂ ਧਰਨਾ ਲਗਾਇਆ ਗਿਆ। ਪਿਛਲੇ ਕਈ ਮਹੀਨਿਆਂ ਤੋਂ ਕਲੋਨੀ ਅੰਦਰ ਦਰਵੇਸ਼ ਮੁਸ਼ਕਲਾਂ ਦਾ ਹੱਲ ਨਾ ਹੋਣ ’ਤੇ ਇੱਥੇ ਰਹਿਣ ਵਾਲੇ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਕਲੋਨੀ ਵਾਸੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਦੋਸ਼ ਲਗਾਇਆ ਕਿ ਕਲੋਨੀ ਅੰਦਰ ਸੀਵਰੇਜ, ਨਹਿਰੀ ਪਾਣੀ, ਲਾਵਾਰਿਸ ਕੁੱਤਿਆਂ ਦੀ ਸਮੱਸਿਆ, ਸੜਕਾਂ ਦੀ ਖਰਾਬ ਹਾਲਤ, ਮੀਂਹ ਦੇ ਪਾਣੀ ਦੀ ਨਿਕਾਸੀ, ਸਾਫ-ਸਫਾਈ ਦੀ ਸਮੱਸਿਆ ਬਾਰੇ ਉਹ ਕਈ ਵਾਰ ਕਲੋਨੀ ਪ੍ਰਬੰਧਕਾਂ ਦੇ ਧਿਆਨ ਵਿਚ ਮਾਮਲਾ ਲਿਆ ਚੁੱਕੇ ਹਾਂ ਪਰ ਉਨ੍ਹਾਂ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਧਰ ਕਲੋਨੀ ਦੇ ਪ੍ਰਬੰਧਕ ਪ੍ਰਦੀਪ ਬਾਂਸਲ ਨੇ ਦੱਸਿਆ ਕਿ ਕਲੋਨੀ ਵਾਸੀ ਸੀਵਰੇਜ ਦੀ ਮੁਰੰਮਤ ਦੀ ਰਾਸ਼ੀ ਮੰਗਣ ’ਤੇ ਅਜਿਹਾ ਕਰ ਰਹੇ ਹਨ ਤੇ ਸਮਝੋਤੇ ਮੁਤਾਬਕ ਕਲੋਨੀ ਵਿਚ ਰਹਿਣ ਵਾਲਿਆਂ ਨੂੰ ਇਹ ਪੈਸੇ ਦੇਣੇ ਹੀ ਪੈਣਗੇ।