ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 27 ਫਰਵਰੀ
ਕਿਸਾਨ ਸੰਗਠਨਾਂ ਵੱਲੋਂ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਲਹਿਰਾਬੇਗਾ ਟੌਲ ਪਲਾਜ਼ਾ ’ਤੇ 28 ਫਰਵਰੀ ਨੂੰ ਧਰਨਾ ਲਾਇਆ ਜਾਵੇਗਾ। ਜਥੇਬੰਦੀਆਂ ਇਹ ਧਰਨਾ ਪਲਾਜ਼ੇ ਦੇ 15 ਕਿਲੋਮੀਟਰ ਦੇ ਘੇਰੇ ’ਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਟੌਲ ਮੁਕਤ ਰਾਹਦਾਰੀ ਦੇਣ ਲਈ ਲਾਇਆ ਜਾਵੇਗਾ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਬਰਾੜ, ਬੀਕੇਯੂ (ਡਕੌਂਦਾ) ਬਲਾਕ ਨਥਾਣਾ ਦੇ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਅਤੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਨੇ ਦੱਸਿਆ ਕਿ ਜੇਕਰ ਲੋਕਾਂ ਦੀ ਗੱਲ ਨਾ ਸੁਣੀ ਗਈ ਤਾਂ ਪੱਕਾ ਮੋਰਚਾ ਵੀ ਲਾਇਆ ਜਾ ਸਕਦਾ ਹੈ।