ਮਨੋਜ ਸ਼ਰਮਾ
ਬਠਿੰਡਾ, 19 ਅਕਤੂਬਰ
ਬਠਿੰਡਾ ਵਿੱਚ ਮੁੜ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਵੀ ਬਠਿੰਡਾ ਦੀ ਸਰਹਿੰਦ ਨਹਿਰ ਨਜ਼ਦੀਕ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ ਹੁਣ ਇੱਕ ਵਾਰ ਫੇਰ ਥਾਣਾ ਥਰਮਲ ਦੇ ਖੇਤਰ ਵਿੱਚ ਪੈਂਦੇ ਮਲੋਟ ਰੋਡ ਨਜ਼ਦੀਕ ਪੁਲ ਤੇ ਥਰਮਲ ਪਲਾਟ ਦੀਆਂ ਕੰਧਾਂ ‘ਤੇ ‘ਖ਼ਾਲਿਸਤਾਨ ਜ਼ਿੰਦਾਬਾਦ, ਹਿੰਦੂ ਮਹਾਸਭਾ ਮੁਰਦਾਬਾਦ’ ਦੇ ਨਾਅਰੇ ਲਿਖੇ ਗਏ ਹਨ। ਨਾਅਰਿਆਂ ਦੇ ਥੱਲੇ ਅੰਗਰੇਜ਼ੀ ਵਿੱਚ ਸਿੱਖ ਫਾਰ ਜਸਟਿਸ ਲਿਖਿਆ ਗਿਆ ਹੈ। ਨਾਅਰੇ ਲਿਖਣ ਦੀ ਸੂਚਨਾ ਮਿਲਣ ਤੋਂ ਥਾਣਾ ਥਰਮਲ ਵਲੋਂ ਮੌਕੇ ‘ਤੇ ਪੁੱਜ ਕੇ ਇਨ੍ਹਾਂ ਮਿਟਾ ਦਿੱਤਾ। ਥਾਣਾ ਮੁਖੀ ਦਾ ਕਹਿਣਾ ਹੈ ਕਿ ਨਾਅਰੇ ਲਿਖਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।