ਪੱਤਰ ਪ੍ਰੇਰਕ
ਬਠਿੰਡਾ, 8 ਮਾਰਚ
ਸਿਵਲ ਹਸਪਤਾਲ ਬਠਿੰਡਾ ਦਾ ਫਿਜ਼ੀਓਥੈਰੇਪੀ ਯੂਨਿਟ ਪਿਛਲੇ ਕਈ ਮਹੀਨਿਆਂ ਤੋਂ ਸਟਾਫ਼ ਦੀ ਅਣਹੋਂਦ ਕਾਰਨ ਬੰਦ ਪਿਆ ਹੈ, ਜਿਸ ਕਾਰਨ ਦੱਖਣੀ ਮਾਲਵਾ ਜ਼ਿਲ੍ਹਿਆਂ ਦੇ ਸੈਂਕੜੇ ਮਰੀਜ਼ਾਂ ਨੂੰ ਸ਼ਹਿਰ ਦੇ ਪ੍ਰਾਈਵੇਟ ਫਿਜ਼ੀਓਥੈਰੇਪੀ ਕਲੀਨਿਕਾਂ ’ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਹਸਪਤਾਲ ਵਿੱਚੋਂ ਇੱਕੋ ਇੱਕ ਫਿਜ਼ੀਓਥੈਰੇਪਿਸਟ ਦਾ 2 ਸਾਲ ਪਹਿਲਾਂ ਯੂਨਿਟ ਤੋਂ ਤਬਾਦਲਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇੱਥੇ ਕਿੱਤਾਮੁਖੀ ਥੈਰੇਪਿਸਟ ਦੀ ਨਿਯੁਕਤੀ ਨਾ ਹੋਣ ਕਾਰਨ ਯੂਨਿਟ ਕੁਝ ਸਮੇਂ ਤੋਂ ਬੰਦ ਪਿਆ ਹੈ। ਪਤਾ ਲੱਗਾ ਹੈ ਕਿ ਫਿਜ਼ਿਓਥ੍ਰੈਪਿਸਟ ਨੇ ਕਰੋਨਾ ਮਹਾਂਮਾਰੀ ਦੌਰਾਨ ਨੌਕਰੀ ਛੱਡ ਦਿੱਤੀ ਜਿਸ ਤੋਂ ਬਾਅਦ ਯੂਨਿਟ ਨੂੰ ਤਾਲਾ ਲੱਗਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਦੇ ਅੰਦਰ ਸਥਿਤ ਫਿਜ਼ੀਓਥੈਰੇਪੀ ਯੂਨਿਟ 34 ਮਸ਼ੀਨਾਂ ਤੇ ਓਪੀਡੀ, ਉਪਕਰਣ ਰੂਮ, ਕਸਰਤ ਰੂਮ ਤੇ ਜਨਰਲ ਵਾਰਡ ਸਮੇਤ ਚਾਰ ਕਮਰੇ ਹੋਣ ਕਾਰਨ ਵਧੀਆ ਯੂਨਿਟਾਂ ਵਿੱਚੋਂ ਇੱਕ ਹੈ। ਹਰ ਰੋਜ਼ ਦੀ ਗਲ ਕੀਤੀ ਜਾਵੇ ਤਾਂ ਓਪੀਡੀ ਵਿੱਚ ਨਰਸਿੰਗ ਵਿਦਿਆਰਥੀਆਂ ਦੀ ਸਹਾਇਤਾ ਨਾਲ ਲਗਪਗ 50 ਤੋਂ 70 ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਸੀ।
ਫਿਜ਼ੀਓਥੈਰੇਪੀ ਇੱਕ ਸੈਸ਼ਨ ਲਈ, ਮਰੀਜ਼ ਸਿਵਲ ਹਸਪਤਾਲ ਵਿੱਚ 80 ਰੁਪਏ ਦਾ ਭੁਗਤਾਨ ਕਰ ਰਹੇ ਸਨ। ਹੁਣ ਯੂਨਿਟ ਨੂੰ ਤਾਲਾ ਲੱਗਿਆ ਹੋਣ ਕਾਰਨ ਜਿੱਥੇ ਮਰੀਜ਼ ਪ੍ਰੇਸ਼ਾਨ ਹਨ। ਉਥੇ ਨਿਜੀ ਫਿਜ਼ੀਓਥੈਰਾਪਿਸਟਾਂ ਤੋਂ ਉਹ ਇੱਕ ਸਾਈਕਲ ਲਈ ਔਸਤਨ 300 ਤੋਂ 500 ਰੁਪਏ ਜਾਂ ਇਸ ਤੋਂ ਵੀ ਵੱਧ ਦੇ ਕੇ ਪ੍ਰਾਈਵੇਟ ਫਿਜ਼ੀਓਥੈਰੇਪੀ ਕਲੀਨਿਕਾਂ ਤੋਂ ਇਲਾਜ ਕਰਵਾ ਰਹੇ ਹਨ। ਦੱਸਣਯੋਗ ਹੈ ਕਿ ਸਿਵਲ ਹਸਪਤਾਲ ਦੇ ਫਿਜ਼ੀਓਥੈਰੇਪੀ ਯੂਨਿਟ ਵਿੱਚ ਪੋਸਟ-ਆਪਰੇਟਿਵ ਮਰੀਜ਼ਾਂ ਤੋਂ ਇਲਾਵਾ ਆਰਥੋਪੀਡਿਕਸ, ਨਿਊਰੋਲੋਜੀ, ਕੈਂਸਰ, ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ ਇਲਾਜ ਕਰਵਾ ਰਹੇ ਸਨ।
ਯੂਨਿਟ ਵਿੱਚ ਪੂਰੀ ਤਰ੍ਹਾਂ ਨਾਲ ਅਤਿ-ਆਧੁਨਿਕ ਮਸ਼ੀਨਰੀ ਤੇ ਸਾਜ਼ੋ-ਸਾਮਾਨ ਹੋਣ ਕਾਰਨ ਨਾ ਸਿਰਫ਼ ਬਠਿੰਡਾ ਬਲਕਿ ਹਰਿਆਣਾ, ਬਰਨਾਲਾ, ਫ਼ਰੀਦਕੋਟ, ਮੋਗਾ ਤੇ ਤਲਵੰਡੀ ਸਾਬੋ ਤੋਂ ਵੀ ਮਰੀਜ਼ ਫਿਜ਼ੀਓਥੈਰੇਪੀ ਸੈਸ਼ਨਾਂ ਲਈ ਯੂਨਿਟ ’ਚ ਆਉਂਦੇ ਸਨ। ਡਾ. ਬਲਵੰਤ ਸਿੰਘ ਸਿਵਲ ਸਰਜਨ ਬਠਿੰਡਾ ਨੇ ਕਿਹਾ, “ਅਸੀਂ ਇਹ ਮਾਮਲਾ ਉੱਚ ਅਧਿਕਾਰੀਆਂ ਕੋਲ ਉਠਾਵਾਂਗੇ ਤੇ ਜਿਵੇਂ ਹੀ ਇੱਥੇ ਫਿਜ਼ੀਓਥੈਰੇਪਿਸਟ ਦੀ ਨਿਯੁਕਤੀ ਹੋਵੇਗੀ, ਯੂਨਿਟ ਵਿੱਚ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ।