ਮਨੋਜ ਸ਼ਰਮਾ
ਬਠਿੰਡਾ, 22 ਫਰਵਰੀ
ਸਾਹਿਤ ਜਾਗਰਤੀ ਸਭਾ ਬਠਿੰਡਾ ਵੱਲੋਂ ਸਥਾਨਕ ਟੀਚਰਜ਼ ਹੋਮ ਬਠਿੰਡਾ ਵਿਚ ਸਾਹਿਤਕਾਰ ਅਤੇ ਚਿੱਤਰਕਾਰ ਹਰਦਰਸ਼ਨ ਸਿੰਘ ਸੋਹਲ ਦੀ ਵਿਰਸੇ ਨਾਲ ਸਬੰਧਿਤ ਵੱਡ ਅਕਾਰੀ ਪੁਸਤਕ ‘ਮੇਰਾ ਮਾਖਿਓਂ ਮਿੱਠਾ ਮਾਲਵਾ’ ਦੀ ਘੁੰਡ ਚੁਕਾਈ ਕੀਤੀ ਗਈ। ਸਭਾ ਦੇ ਸਰਪ੍ਰਸਤ ਜਗਦੀਸ਼ ਸਿੰਘ ਘਈ ਤੇ ਸਭਾ ਪ੍ਰਧਾਨ ਅਮਰਜੀਤ ਜੀਤ ਵੱਲੋਂ ਸਮਾਗਮ ਦੀ ਅਗਵਾਈ ਕੀਤੀ ਗਈ।
ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਕਮਿਸ਼ਨਰ ਬਠਿੰਡਾ ਵਿਕਰਮਜੀਤ ਸਿੰਘ ਸ਼ੇਰਗਿੱਲ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸੇਵਾਮੁਕਤ ਜਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ ਨੇ ਕੀਤੀ। ਡਾ. ਤਰਸੇਮ ਗਰਗ, ਰੁਲਦੂ ਸਿੰਘ ਚੌਹਾਨ, ਕਹਾਣੀਕਾਰ ਜਸਪਾਲ ਮਾਨਖੇੜਾ ਤੇ ਜਨਕ ਰਾਜ ਜਨਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪੁਸਤਕ ’ਤੇ ਤਰਸੇਮ ਸਿੰਘ ਬੁੱਟਰ ਅਤੇ ਫਲਾਵਰ ਸਿੰਘ ਮਿੱਡੂਖੇੜਾ ਵੱਲੋਂ ਪਰਚੇ ਪੜ੍ਹੇ ਗਏ ਤੇ ਗੁਰਦੇਵ ਸਿੰਘ ਖੋਖਰ, ਸੁਰਿੰਦਰਪ੍ਰੀਤ ਘਣੀਆਂ ਵੱਲੋਂ ਚਰਚਾ ਕੀਤੀ ਗਈ। ਇਸੇ ਦੌਰਾਨ ਤਰਸ਼ੇਮ ਬਸ਼ਰ ਨੇ ਸਟੇਜ ਸੱਕਤਰ ਦੀ ਭੂਮਿਕਾ ਨਿਭਾਈ ਤੇ ਹਾਜ਼ਰ ਕਵੀਆਂ ਨੇ ਰਚਨਾਵਾਂ ਰਾਹੀਂ ਰੰਗ ਬੰਨ੍ਹਿਆ।