ਬਠਿੰਡਾ: ਇੰਜਨੀਅਰ ਨਵੀਨ ਕੁਮਾਰ ਬਾਂਸਲ ਨੂੰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ (ਬਠਿੰਡਾ) ਦਾ ਨਵਾਂ ਚੀਫ਼ ਇੰਜਨੀਅਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਪਟਿਆਲਾ ਵਿੱਚ ਸੇਵਾ ਨਿਭਾਅ ਰਹੇ ਸਨ। ਇਸ ਮੌਕੇ ਇੰਜਨੀਅਰ ਨਵੀਨ ਕੁਮਾਰ ਬਾਂਸਲ ਨੇ ਕਿਹਾ ਕਿ ਉਹ ਗੁਰੂ ਹਰਗੋਬਿੰਦ ਥਰਮਲ ਪਲਾਂਟ ਵਿੱਚ ਬਿਜਲੀ ਦੀ ਵਾਧੂ ਪੈਦਾਵਾਰ ਲਈ ਯਨਤਸ਼ੀਲ ਰਹਿਣਗੇ। -ਪੱਤਰ ਪ੍ਰੇਰਕ