ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 30 ਮਾਰਚ
ਮਨਦੀਪ ਸਿੰਘ ਸਿੱਧੂ ਆਈਪੀਐੱਸ ਐੱਸਐੱਸਪੀ (ਵਿਜੀਲੈਂਸ ਬਿਓਰੋ) ਪਟਿਆਲਾ ਰੇਂਜ ਨੂੰ ਵਿਜੀਲੈਂਸ ਬਠਿੰਡਾ ਰੇਂਜ ਦੇ ਐੱਸਐੱਸਪੀ ਵਜੋਂ ਵਾਧੂ ਕਾਰਜਭਾਰ ਸੰਭਾਲਿਆ ਗਿਆ ਹੈ। ਇਹ ਹੁਕਮ ਵਿਜੀਲੈਂਸ ਬਿਓਰੋ ਦੇ ਨਿਰਦੇਸ਼ਕ ਈਸ਼ਵਰ ਸਿੰਘ ਆਈਪੀਐਸ ਵੱਲੋਂ ਅੱਜ ਜਾਰੀ ਕੀਤੇ ਗਏ ਹਨ। ਆਦੇਸ਼ ਪੱਤਰ ਰਾਹੀਂ ਦੱਸਿਆ ਗਿਆ ਹੈ ਕਿ ਬਠਿੰਡਾ ਰੇਂਜ ਦੇ ਮੌਜੂਦਾ ਐੱਸਐੱਸਪੀ ਦੇਸ ਰਾਜ ਦੀ 58 ਸਾਲ ਉਮਰ ਦੀ ਸੇਵਾ ਹੱਦ ਹੋਣ ਕਰਕੇ ਭਲਕੇ 31 ਮਾਰਚ ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਲਈ ਬਠਿੰਡਾ ਰੇਂਜ ਦਾ ਵਾਧੂ ਚਾਰਜ ਮਨਦੀਪ ਸਿੰਘ ਸਿੱਧੂ ਨੂੰ ਦਿੱਤਾ ਜਾ ਰਿਹਾ ਹੈ।