ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ ਤੋਂ 7 ਮੈਂਬਰੀ ਜਥਾ ਟਿਕਰੀ ਹੱਦ (ਦਿੱਲੀ) ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਰਵਾਨਾ ਹੋਇਆ। ਪਿੰਡ ਦੇ ਸਾਬਕਾ ਸਰਪੰਚ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰੀ ਅੰਦਰ ਖ਼ਾਨਾ-ਜੰਗੀ ਸ਼ੁਰੂ ਹੋ ਚੁੱਕੀ ਹੈ ਅਤੇ ਭਾਜਪਾ ਆਗੂ ਸੁਬਰਾਮਨੀਅਮ ਵੱਲੋਂ ਖੇਤੀ ਅੰਦੋਲਨ ਨੂੰ ਬਾਰੇ ਦਿੱਤੇ ਗਏ ਬਿਆਨ ‘ਖੇਤੀ ਅੰਦੋਲਨ ਜਲਦੀ ਕੌਮਾਂਤਰੀ ਮੁੱਦਾ ਬਣੇਗਾ’ ਤੋਂ ਸਾਫ਼ ਹੈ ਕਿ ਹੁਣ ਭਾਜਪਾ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ ਹੈ। ਰਵਾਨਾ ਹੋਣ ਮੌਕੇ ਜਥੇ ਦੇ ਮੈਬਰਾਂ ਅਤੇ ਲੋਕਾਂ ਨੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। -ਪੱਤਰ ਪ੍ਰੇਰਕ