ਪੱਤਰ ਪ੍ਰੇਰਕ
ਬਠਿੰਡਾ, 27 ਫਰਵਰੀ
ਸਥਾਨਕ ਗੁਰੂ ਕੀ ਨਗਰੀ ਦੇ ਨਜ਼ਦੀਕ ਬਠਿੰਡਾ ਪਟਿਆਲਾ ਫਾਟਕ ਨਜ਼ਦੀਕ ਰੇਲਵੇ ਲਾਈਨ ’ਤੇ 12 ਕੁ ਸਾਲ ਦੀ ਕੁੜੀ ਰੇਲਵੇ ਇੰਜਣ ਨਾਲ ਟਕਰਾਅ ਗਈ। ਘਟਨਾ ਸਥਾਨ ’ਤੇ ਪੁੱਜੇ ਸਹਾਰਾ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਕੁੜੀ ਦੀ ਲਾਸ਼ ਨੂੰ ਰੇਲਵੇ ਟਰੈਕ ਤੋਂ ਪਾਸੇ ਕੀਤਾ। ਥਾਣਾ ਜੀਆਰਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਲੜਕੀ ਦੀ ਸ਼ਨਾਖ਼ਤ ਨਹੀਂ ਹੋ ਸਕੀ। ਲੋਕਾਂ ਦਾ ਕਹਿਣਾ ਹੈ ਕਿ ਇਹ ਕਾਫ਼ੀ ਸਮੇਂ ਤੋਂ ਰੇਲਵੇ ਟਰੈਕ ਨਜ਼ਦੀਕ ਗੇੜੇ ਕੱਢ ਰਹੀ ਸੀ। ਲਾਸ਼ ਨੂੰ ਸਹਾਰਾ ਵਰਕਰਾਂ ਵੱਲੋਂ ਪੋਸਟ-ਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ। ਸਹਾਰਾ ਮੁਖੀ ਗੌਤਮ ਗੋਇਲ ਨੇ ਦੱਸਿਆ ਕਿ ਲੜਕੀ ਦੀ ਸਨਾਖਤ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ।