ਬਠਿੰਡਾ: ਕੋਲੇ ਦੀਆਂ ਕੀਮਤਾਂ ਨੂੰ ਦੇਖਦਿਆਂ ਭੱਠਿਆਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਭੱਠੇ ਬੰਦ ਹੋਣ ਕਾਰਨ ਜਿਥੇ ਇੱਟਾਂ ਦੇ ਰੇਟ ਵਿੱਚ ਤੇਜ਼ੀ ਹੋਣ ਦੀ ਸੰਭਾਵਨਾ ਹੈ ਉਥੇ ਸ਼ਹਿਰਾਂ ਅੰਦਰ ਚਲਦੇ ਕੰਸਟ੍ਰਕਸ਼ਨ ਦੇ ਕੰਮਾਂ ਨੂੰ ਬਰੇਕ ਲੱਗਣ ਦੀ ਸੰਭਾਵਨਾ ਬਣ ਗਈ ਹੈ। ਬਠਿੰਡਾ ਬਰਿਕਸ ਐਂਡ ਟਾਈਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਦਿਨੋ ਦਿਨ ਵਧ ਰਹੀਆਂ ਕੋਲੇ ਦੀਆਂ ਕੀਮਤਾਂ ਨੇ ਇੱਟਾਂ ਭੱਠੇ ਵਾਲਿਆਂ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੱਤਾ ਹੈ ਉੱਤੋਂ ਪੰਜਾਬ ਸਰਕਾਰ ਵੀ ਉਨ੍ਹਾਂ ਦੀ ਬਾਂਹ ਨਹੀਂ ਫੜ ਰਹੀ ਜਿਸ ਕਾਰਨ ਬਠਿੰਡਾ ਬਰਿਕਸ ਟੇਲ ਐਸੋਸੀਏਸ਼ਨ ਵੱਲੋਂ ਪੰਜਾਬ ਪ੍ਰਧਾਨ ਦੇ ਹੁਕਮਾਂ ’ਤੇ ਅਗਲੇ ਵਰ੍ਹੇ ਜਨਵਰੀ ਮਹੀਨੇ ਤੱਕ ਭੱਠੇ ਬੰਦ ਰੱਖਣ ਦੀ ਸਹਿਮਤੀ ਦਿੱਤੀ ਗਈ ਹੈ। ਸੰਧੂ ਨੇ ਕਿਹਾ ਹੈ ਕਿ ਪਿਛਲੇ ਸਾਲ ਕੋਲੇ ਦਾ ਰੇਟ 10 ਹਜ਼ਾਰ ਦੇ ਕਰੀਬ ਸੀ ਪਰ ਹੁਣ ਕੀਮਤ 25 ਹਜ਼ਾਰ ਪ੍ਰਤੀ ਕੁਇੰਟਲ ਤਕ ਪੁੱਜ ਗਈ ਹੈ। -ਪੱਤਰ ਪ੍ਰੇਰਕ